ਚੰਡੀਗੜ੍ਹ, 4 ਜੁਲਾਈ 2024: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੈਫਟੀਨੈਂਟ ਜਨਰਲ ਜੇਨੀ ਕੈਰੀਗਨਨ (Jennie Carignan) ਨੂੰ ਦੇਸ਼ ਦਾ ਚੋਟੀ ਦਾ ਫੌਜ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਬੀਬੀ ਨੂੰ ਦੇਸ਼ ਦੀ ਚੋਟੀ ਦੀ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਜੈਨੀ ਕੈਰੀਗਨਨ ਮੌਜੂਦਾ ਰੱਖਿਆ ਮੁਖੀ ਜਨਰਲ ਵੇਨ ਆਇਰੇ ਦੀ ਥਾਂ ਲੈਣਗੇ। ਆਇਰੇ ਕੈਨੇਡੀਅਨ ਆਰਮਡ ਫੋਰਸਿਜ਼ (CAF) ਤੋਂ ਸੇਵਾਮੁਕਤ ਹੋ ਰਹੇ ਹਨ। ਜੈਨੀ ਕੈਰੀਗਨਨ 18 ਜੁਲਾਈ ਨੂੰ ਅਹੁਦਾ ਸੰਭਾਲਣਗੇ।
ਅਗਸਤ 5, 2025 10:10 ਪੂਃ ਦੁਃ