ਫਗਵਾੜਾ, 31 ਅਕਤੂਬਰ 2025: ਫਗਵਾੜਾ ਵਿਖੇ ਬੀਤੇ ਦਿਨ ਜੇਸੀਟੀ ਮਿਲ ਵਰਕਰਾਂ ਨੇ ਲੰਮੇ ਸਮੇਂ ਤੋਂ ਆਪਣੀਆ ਤਨਖ਼ਾਹਾਂ ਬਿਜਲੀ, ਪਾਣੀ ਦੀ ਸਮੱਸਿਆ ਨੂੰ ਲੈ ਕੇ ਫਗਵਾੜਾ ਐਸਡੀਐਮ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ | ਰੋਸ ਪ੍ਰਦਰਸ਼ਨ ਮੌਕੇ ਸੈਂਕੜੇ ਵਰਕਰਾ ਨਾਲ ਕੌਂਸਲਰ ਰਵੀ ਸਿੱਧੂ, ਇੰਟਕ ਪ੍ਰਧਾਨ ਧਰਮਿੰਦਰ, ਇੰਟਕ ਸੂਬਾ ਮੀਤ ਪ੍ਰਧਾਨ ਸੁਨੀਲ ਪਾਂਡੇ ਦਾ ਕਹਿਣਾ ਹੈ ਕਿ ਬੀਤੇ ਕਈ ਮਹੀਨਿਆ ਤੋਂ ਜੇਸੀਟੀ ਮਿਲ ਅੰਦਰ ਲਾਈਟ ਅਤੇ ਪਾਣੀ ਨਹੀ ਆ ਰਿਹਾ ਹੈ, ਜਿਸ ਕਾਰਨ ਲੋਕਾ ਨੂੰ ਬਹੁਤ ਦਿੱਕਤਾਂ ਆ ਰਹੀਆਂ ਹਨ |
ਉਨ੍ਹਾਂ ਦਾ ਕਹਿਣਾ ਹੈ ਕਿ ਜੈਸੀਟੀ ਦੇ ਮਾਲਕਾ ਨੇ ਮਜ਼ਦੂਰਾਂ ਦੇ ਲੱਖਾਂ ਰੁਪਏ ਅਦਾ ਨਹੀਂ ਕੀਤੇ, ਦੂਜੇ ਪਾਸੇ ਬਿਜਲੀ ਪਾਣੀ, ਗੰਦਗੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ। ਜੈਸੀਟੀ ਲਈ ਨਿਯੁਕਤ ਕੀਤੇ ਆਰਪੀ ਉਮੇਸ਼ ਗਰਗ ਵੱਲੋਂ ਕਥਿਤ ਤੌਰ ‘ਤੇ ਭੱਦੀ ਸ਼ਬਦਾਵਲੀ ਬੋਲਣ ਨੂੰ ਲੈ ਕੇ ਜੈਸੀਟੀ ਮਿਲ ਦੇ ਵਰਕਰ ਅਤੇ ਮਜ਼ਦੂਰ ਭੜਕ ਗਏ ਅਤੇ ਐਸਡੀਐਮ ਦਫਤਰ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ।
ਇਸ ਮੌਕੇ ‘ਤੇ ਡੀਐਸਪੀ ਭਾਰਤ ਭੂਸ਼ਣ, ਐਸਐੱਚਓ ਊਸ਼ਾ ਰਾਣੀ, ਐਸਐਚਓ ਅਮਨ ਕੁਮਾਰ ਵੱਲੋਂ ਵਰਕਰਾਂ ਨੂੰ ਸਮਝਾਇਆ ਤੇ ਭਰੋਸਾ ਦਿਵਾਇਆ ਗਿਆ ਕਿ ਫਗਵਾੜਾ ਪ੍ਰਸ਼ਾਸਨ ਉਨ੍ਹਾਂ ਦੀਆ ਸਮੱਸਿਆਵਾਂ ਛੇਤੀ ਹੱਲ ਕਰਵਾਉਣ ਲਈ ਵਚਨਬੱਧ ਹੈ।
ਇੰਟਕ ਪ੍ਰਧਾਨ ਧਰਮਿੰਦਰ ਕੁਮਾਰ ਮੁਤਾਬਕ ਆਰਪੀ ਉਮੇਸ਼ ਗਰਗ ਨੇ ਮਹਿਲਾਵਾਂ ਨਾਲ ਗਲਤ ਸ਼ਬਦਾਵਲੀ ਵਰਤੀ ਗਈ | ਇਸ ਤਹਿਤ ਉਨ੍ਹਾਂ ਨੇ ਐਸਡੀਐਮ ਤੇ ਡੀਐਸਪੀ ਨੂੰ ਆਰਪੀ ਉਮੇਸ਼ ਗਰਗ ‘ਤੇ ਕਾਰਵਾਈ ਕਰਨ ਲਈ ਇੱਕ ਮੰਗ-ਪੱਤਰ ਵੀ ਦਿੱਤਾ। ਉਨ੍ਹਾ ਕਿਹਾ ਕਿ ਮਹਿਲਾਵਾ ਨਾਲ ਜੋ ਵੀ ਗਲਤ ਵਿਵਹਾਰ ਕੀਤਾ ਗਿਆ ਹੈ, ਉਸ ਸਬੰਧੀ ਉਮੇਸ਼ ਗਰਗ ‘ਤੇ ਸਖ਼ਤ ਕਾਰਵਾਈ ਕੀਤੀ |ਜਾਵੇ |
ਦੂਜੇ ਪਾਸੇ ਆਰਪੀ ਉਮੇਸ਼ ਗਰਗ ਨੇ ਕਿਹਾ ਕਿ ਉਨ੍ਹਾ ਕਿਸੇ ਨੂੰ ਵੀ ਕੋਈ ਗਲਤ ਸ਼ਬਦਾਵਲੀ ਨਹੀਂ ਬੋਲੀ ਹੈ। ਉਹ ਦਿਨ ਰਾਤ ਜੈਸੀਟੀ ਮਿਲ ਅੰਦਰ ਪਾਣੀ ਅਤੇ ਬਿਜਲੀ ਦੀ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਵਚਨਬੱਧ ਹਨ ਅਤੇ ਛੇਤੀ ਹੀ ਜੇਸੀਟੀ ਮਿਲ ਦੇ ਵਰਕਰਾ ਦਾ ਪੀਐੱਫ ਬਕਾਇਆ ਫੰਡ ਦਿਵਾਉਣ ਲਈ ਵੀ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਜੈਸੀਟੀ ਮਿਲ ਦੇ ਵਰਕਰਾ ਨੂੰ ਗੁੰਮਰਾਹ ਕਰ ਰਹੇ ਹਨ |
ਡੀਐਸਪੀ ਭਾਰਤ ਭੂਸ਼ਣ ਨੇ ਦੱਸਿਆ ਕਿ ਉਹ ਕਾਫੀ ਸਮੇ ਤੋਂ ਸਾਰੇ ਘਟਨਾਕ੍ਰਮ ਤੋਂ ਜਾਣੂ ਹਨ ਅਤੇ ਜੇਸੀਟੀ ਮਿਲ ਦੇ ਵਰਕਰਾ ਦੀਆ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਯਤਨ ਕਰ ਰਹੇ ਹਨ ਪਰ ਵਰਕਰਾ ਨੂੰ ਕੁਝ ਸ਼ਰਾਰਤੀ ਅਨਸਰ ਗੁੰਮਰਾਹ ਕਰ ਰਹੇ ਹਨ, ਜਿਸ ਕਾਰਨ ਉਹ ਇਸ ਤਰ੍ਹਾ ਮਾਹੌਲ ਖਰਾਬ ਕਰਨ ‘ਤੇ ਉਤਾਰੂ ਹੋ ਜਾਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆ ਅਫਵਾਹਾਂ ਤੋਂ ਬਚਣ |
Read More: NCLT-ਨਿਯੁਕਤ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਨੇ ਜੇਸੀਟੀ ਲਿਮਟਿਡ ਦੇ ਹੁਸ਼ਿਆਰਪੁਰ ਦੀ ਫਿਲਾਮੈਂਟ ਯੂਨਿਟ ਦਾ ਕੀਤਾ ਦੌਰਾ
 
								 
								 
								 
								



