ਅੰਮ੍ਰਿਤਸਰ ‘ਚ ਨਸ਼ਾ ਤਸਕਰ ਦੇ ਘਰ ‘ਤੇ ਚੱਲਿਆ ਪੀਲਾ ਪੰਜਾ, ਪੁਲਿਸ ਦੀ ਸਖ਼ਤ ਚਿਤਾਵਨੀ

ਅੰਮ੍ਰਿਤਸਰ , 14 ਮਾਰਚ 2025: ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਬੀਤੇ ਦਿਨ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਤਸਕਰ (drug smuggler) ਅਜੇ ਕੁਮਾਰ ਉਰਫ ਬਿੱਲੀ ਦਾ ਘਰ ਢਾਹ ਦਿੱਤਾ। ਇਸ ਦੌਰਾਨ ਮੌਕੇ ‘ਤੇ ਪਹੁੰਚੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਨਸ਼ਾ ਤਸਕਰ ਦੇ ਖਿਲਾਫ਼ ਵੱਖ-ਵੱਖ ਥਾਣਿਆਂ ‘ਚ ਪੰਜ ਕੇਸ ਦਰਜ ਹਨ, ਇਨ੍ਹਾਂ ‘ਚੋਂ ਐਨਡੀਪੀਐਸ ਐਕਟ ਅਤੇ ਡਾਕੇ ਦਾ ਕੇਸ ਵੀ ਹੈ।

ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ‘ਤੇ ਲੱਗੀਆਂ ਇਹ ਧਰਾਵਾਂ ਅਤੇ ਇਸ ਦੀ ਕੇਸ ਪਿਛੋਕੜ ਤੋਂ ਸਾਫ ਹੈ ਕਿ ਇਹ ਨਸ਼ਾ ਤਸਕਰੀ ਦੇ ਧੰਦੇ ‘ਚ ਲੰਮੇ ਸਮੇਂ ਤੋਂ ਸ਼ਾਮਲ ਹੈ। ਹੁਣ ਵੀ ਇਹ ਪੁਲਿਸ ਕੋਲੋਂ ਭਗੋੜਾ ਹੈ। ਭੁੱਲਰ ਨੇ ਨਸ਼ਾ ਤਸਕਰਾਂ (drug smuggler) ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ‘ਚ ਸ਼ਾਮਲ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ |

ਪੁਲਿਸ ਅਜਿਹੇ ਵਿਅਕਤੀ ਖਿਲਾਫ ਠੋਸ ਕਾਰਵਾਈ ਕਰੇਗੀ । ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਗਲਤ ਕੰਮ ਕਰਨ ਵਾਲੇ ਲੋਕ ਮੁੱਖ ਧਾਰਾ ‘ਚ ਆ ਨਹੀਂ ਜਾਂਦੇ ਜਾਂ ਉਹ ਪੰਜਾਬ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਨਹੀਂ ਜਾਂਦੇ। ਸਾਡੇ ਲਈ ਸਾਡੇ ਬੱਚੇ , ਸਾਡੀ ਜਵਾਨੀ ਨੂੰ ਸੰਭਾਲਣਾ ਬਹੁਤ ਜਰੂਰੀ ਹੈ, ਜੋ ਕਿ ਇਹਨਾਂ ਤਸਕਰਾਂ ਤੀਆਂ ਮਾੜੀ ਕਰਤੂਤਾਂ ਕਾਰਨ ਨਸ਼ੇ ਦੀ ਲਤ ਨਾਲ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਜੋ ਵੀ ਵਿਅਕਤੀ ਨਸ਼ਾ ਤਸਕਰੀ ਦੇ ਧੰਦੇ ‘ਚ ਸ਼ਾਮਲ ਹੈ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

Read more: War On Drugs: ਨਸ਼ਾ ਤਸਕਰ ਦੀ ਜਾਇਦਾਦ ‘ਤੇ ਚੱਲਿਆ ਸਰਕਾਰ ਦਾ ਪੀਲਾ ਪੰਜਾ

Scroll to Top