Giani Raghbir Singh

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਬਾਰੇ ਲਿਆ ਅਹਿਮ ਫੈਸਲਾ

ਅੰਮ੍ਰਿਤਸਰ, 23 ਅਕਤੂਬਰ 2024: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ‘ਚ ਜ਼ਿਮਨੀ ਚੋਣਾਂ ਦੌਰਾਨ ਸਿਆਸੀ ਸਰਗਰਮੀਆਂ ‘ਚ ਵਿਚਰਣ ਲਈ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਆਪਣਾ ਫੈਸਲਾ ਸੁਣਾਉਂਦਿਆ ਕਿਹਾ ਕਿ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਸੱਤ ਮੈਂਬਰ ਵਫ਼ਦ ਆਇਆ ਸੀ। ਉਹਨਾਂ ਨੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਰਾਹਤ ਦੇਣ ਦੀ ਆਪਣੀ ਗੱਲ ਰੱਖੀ ਸੀ। ਜਥੇਦਾਰ ਨੇ ਕਿਹਾ ਕਿ ਤਨਖ਼ਾਹੀਏ ਦੀ ਇਕ ਪਰਿਭਾਸ਼ਾ ਹੁੰਦੀ ਹੈ, ਜਿਨ੍ਹੀ ਦੇਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਫਸੀਲ ਤੋਂ ਲੱਗੀ ਤਨਖ਼ਾਹ ਪੂਰੀ ਨਹੀਂ ਕਰ ਲੈਂਦਾ, ਉਸ ਵਕਤ ਤੱਕ ਉਹ ਤਨਖ਼ਾਹੀਆ ਹੀ ਰਹਿੰਦਾ ਹੈ।

ਉਨ੍ਹਾਂ (Giani Raghbir Singh) ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹ ਲੱਗਾ ਕੇ ਪੂਰੀ ਕਰਨੀ ਜਰੂਰੀ ਹੈ। ਫਿਲਹਾਲ ਫੈਸਲਾ ਰਾਖਵਾਂ ਰੱਖਿਆ ਗਿਆ ਕੁਝ ਸਮੇਂ ਬਾਅਦ ਬੈਠਕ ਹੋਵੇਗੀ, ਪੰਜ ਸਿੰਘ ਸਾਹਿਬਾਨ ਬੈਠਕ ‘ਚ ਵਿਚਾਰ ਕਰਕੇ ਅਗਲਾ ਫੈਸਲਾ ਲੈਣਗੇ ਅਤੇ ਇਹ ਬੈਠਕ ਬੰਦੀ ਛੋੜ ਦਿਵਸ ਦਿਵਾਲੀ ਤੋਂ ਬਾਅਦ ਹੋਵੇਗੀ। ਜੇਕਰ ਸਿੱਖ ਤਨਖ਼ਾਹੀਆ ਹੈ ਤਾਂ ਉਸ ਦੇ ਮੁਤਾਬਕ ਹੀ ਚਲਣਾ ਚਾਹੀਦਾ ਹੈ |

Scroll to Top