July 2, 2024 2:09 am
Jathedar Giani Raghbir Singh

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿਡਨੀ ਵਿਖੇ ਗੁਰਮਤਿ ਸਮਾਗਮਾਂ ‘ਚ ਕੀਤੀ ਸ਼ਮੂਲੀਅਤ

ਸਿਡਨੀ, 5 ਸਤੰਬਰ, 2023: ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Jathedar Giani Raghbir Singh) ਸ੍ਰੀ ਅਕਾਲ ਤਖਤ ਸਾਹਿਬ 29 ਅਗਸਤ 2023 ਤੋਂ ਤੋਂ 03 ਤੱਕ ਸਤੰਬਰ 2023 ਤੱਕ ਧਰਮ ਪ੍ਰਚਾਰ ਵਾਸਤੇ ਆਸਟ੍ਰੇਲੀਆ ਦੇ ਸਿਡਨੀ ਪੁੱਜੇ ,ਜਿੱਥੇ ਕਿ ਸੰਗਤਾਂ ਬੜੇ ਹੀ ਉਤਸ਼ਾਹ ਨਾਲ ਸਿੰਘ ਸਾਹਿਬ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਸਿੰਘ ਸਾਹਿਬ ਨੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਸਿੰਘ ਸਾਹਿਬ ਵੱਲੋਂ ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਵਾਲਿਆਂ ਵੱਲੋਂ ਰੱਖੇ ਗਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਡਨੀ ਵਿਖੇ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ।

ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਕਰਵਾਏ ਗਏ ਅੰਮ੍ਰਿਤ ਸੰਚਾਰ ਵਿੱਚ 61 ਪ੍ਰਾਣੀਆ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਸਿੰਘ ਸਾਹਿਬ ਵੱਲੋਂ ਕਰਵਾਏ ਇਹਨਾਂ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਅਤੇ ਪੰਜਾਂ ਪਿਆਰਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਸਿੰਘ ਸਾਹਿਬ ਨੇ ਅੰਮ੍ਰਿਤ ਛੱਕਣ ਵਾਲਿਆਂ ਨੂੰ ਵੀ ਵਧਾਈਆਂ ਦਿੱਤੀਆਂ ।

ਜਿਕਰਯੋਗ ਹੈ ਕਿ ਸਿੰਘ ਸਾਹਿਬ (Jathedar Giani Raghbir Singh) ਨੇ ਵੀਰਵਾਰ ਸ਼ਾਮ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਿੰਟੋ , ਸ਼ੁੱਕਰਵਾਰ ਸ਼ਾਮ ਗੁਰਦੁਆਰਾ ਤਾਰਾਮਾਰਾ ਅਤੇ ਸ਼ਨੀਵਾਰ ਸ਼ਾਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ (ਬਲੈਕਟਾਊਨ)ਵਿਖੇ ਹਾਜ਼ਰੀਆਂ ਭਰੀਆਂ ਗਈਆਂ । ਸਾਰੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਿੰਘ ਸਾਹਿਬ ਦਾ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਅਤੇ ਬਹੁਤ ਮਾਣ ਸਨਮਾਨ ਵੀ ਕੀਤਾ ਗਿਆ ।

ਇਸ ਮੌਕੇ ਤੇ ਯਾਣਕਾਰੀ ਦਿੰਦਿਆਂ ਬਾਬਾ ਜਸਬੀਰ ਸਿੰਘ ਅਤੇ ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਸਿੰਘ ਸਾਹਿਬ ਵੱਲੋਂ ਨਵੇਂ ਅਸਥਾਨ ਵਾਲੀ ਜਗ੍ਹਾ ‘ਤੇ ਜਾ ਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਅਰਦਾਸ ਵੀ ਕੀਤੀ ਗਈ । ਆਸਟ੍ਰੇਲੀਆ ਦੀਆਂ ਸੰਗਤਾਂ ਤੋਂ ਮਿਲੇ ਪਿਆਰ ਸਤਿਕਾਰ ਤੋਂ ਗਦ ਗਦ ਹੋਏ ਸਿੰਘ ਸਾਹਿਬ ਨੇ ਸਭ ਸੰਗਤਾਂ ਧੰਨਵਾਦ ਕੀਤਾ ।