July 5, 2024 6:51 am
London

ਲੰਡਨ ‘ਚ ਗੁਰਸ਼ਮਨ ਸਿੰਘ ਭਾਟੀਆ ਦੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਜੱਥੇਦਾਰ ਗਿਆਨੀ ਰਘਬੀਰ ਸਿੰਘ

ਚੰਡੀਗੜ੍ਹ, 20 ਦਸੰਬਰ 2023: ਲੰਡਨ ‘ਚ ਗੁਰਸ਼ਮਨ ਸਿੰਘ ਭਾਟੀਆ (Jathedar Giani Raghbir Singh) ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਗੱਲਬਾਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਰਿਵਾਰ ਵਿੱਚ ਇਸ ਵਕਤ ਦੁੱਖ ਦੀ ਘੜੀ ਹੈ ਅਤੇ ਦੁੱਖ ਵੰਡਾਉਣ ਲਈ ਅਸੀਂ ਸੰਪੂਰਨ ਰੂਪ ਨਾਲ ਪਰਿਵਾਰ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਵੇਗੀ ਅਸੀ ਸਾਥ ਦੇਵਾਂਗੇ।

ਉਥੇ ਹੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਨੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਕਤ ਪਰਿਵਾਰ ਕਿਸੇ ਨਾਲ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਮੀਡੀਆ ਵਿੱਚ ਗਲਤ ਖਬਰਾਂ ਚੱਲ ਰਹੀਆਂ ਹਨ । ਨਾ ਹੀ ਪਰਿਵਾਰ ਨੂੰ ਅਤੇ ਨਾ ਹੀ ਲੰਡਨ ਦੇ ਵਿੱਚ ਕਿਸੇ ਨੂੰ ਵੀ ਗੁਰਸ਼ਮਨ ਦੀ ਮ੍ਰਿਤਕ ਦੇਹ ਸਬੰਧੀ ਕੋਈ ਵੀ ਜਾਣਕਾਰੀ ਮਿਲੀ ਹੈ |