ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜਾ ਘਰ ‘ਚ ਕੀਤੀ ਸੇਵਾ

27 ਜੂਨ 2025: ਸ੍ਰੀ ਅਕਾਲ ਤਖ਼ਤ ਸਾਹਿਬ (sri akal takhat sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gargajj )ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜਾ ਘਰ ‘ਚ ਸੇਵਾ ਨਿਭਾਈ। ਸੇਵਾ ਦੌਰਾਨ ਉਨ੍ਹਾਂ ਨੇ ਸੰਗਤ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿੱਖੀ ਦੀ ਮਹਾਨ ਪਰੰਪਰਾ ਤੇ ਮੁੱਲਾਂ ਦੀ ਗੱਲ ਕੀਤੀ ਅਤੇ ਸਿੱਖ ਰੂਪ ਵਿਚ ਰਹਿਣ ਦੀ ਲੋੜ ਉਤੇ ਜ਼ੋਰ ਦਿੱਤਾ।
ਜਥੇਦਾਰ ਗੜਗੱਜ ਨੇ ਨੋਟਿਸ ਕੀਤਾ ਕਿ ਕਈ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਜੋੜਾ ਜਮ੍ਹਾਂ ਕਰਵਾਉਣ ਲਿਆਉਂਦੇ ਹਨ, ਪਰ ਉਹ ਬੱਚੇ ਆਪਣੇ ਹੱਥਾਂ ਵਿਚ ਸਿੱਖ ਧਰਮ ਦਾ ਮੁੱਖ ਕਕਾਰ ਕੜਾ ਨਹੀਂ ਪਾਏ ਹੋਏ ਹੁੰਦੇ। ਇਸ ‘ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਨੇ ਮਾਪਿਆਂ ਅਤੇ ਬੱਚਿਆਂ ਦੋਹਾਂ ਨੂੰ ਕੜਾ ਪਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਪਤਿਤ ਹੋ ਰਹੇ ਸਿੱਖ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਕਿ ਉਹ ਆਪਣੇ ਸਿਰ ਉੱਤੇ ਦਸਤਾਰ ਸਜਾਏਂ, ਦਾਬੜੇ ਰੱਖਣ ਅਤੇ ਗੁਰਸਿੱਖੀ ਰਾਹ ਤੇ ਤੁਰਨ ਦਾ ਸੰਕਲਪ ਕਰਨ। ਜਥੇਦਾਰ ਨੇ ਕਿਹਾ ਕਿ ਸਿੱਖੀ ਸਿਰਫ਼ ਪਹਿਚਾਣ ਨਹੀਂ, ਇਕ ਜੀਵਨ ਸ਼ੈਲੀ ਹੈ, ਜਿਸ ਨੂੰ ਅਸੀਂ ਮਾਣ ਅਤੇ ਨਿਭਾਉਣੀ ਲੋੜੀਂਦੀ ਹੈ।ਉਨ੍ਹਾਂ ਦੀ ਗੱਲਬਾਤ ਸੰਗਤ ਵਿਚ ਚੰਗਾ ਪ੍ਰਭਾਵ ਛੱਡ ਗਈ ਅਤੇ ਕਈ ਪਰਿਵਾਰਾਂ ਨੇ ਤੁਰੰਤ ਆਪਣੇ ਬੱਚਿਆਂ ਨੂੰ ਕੜੇ ਪਾਏ।

Read More: Amritsar News: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ, ਅਰਦਾਸ ਦੌਰਾਨ ਕੌਮ ਨੂੰ ਦਿੱਤਾ ਸੁਨੇਹਾ

Scroll to Top