July 5, 2024 8:57 pm
Jasprit Bumrah

ਜਸਪ੍ਰੀਤ ਬੁਮਰਾਹ ਦੀ ਇੰਸਟਾਗ੍ਰਾਮ ਸਟੋਰੀ ਨੇ ਸੋਸ਼ਲ ਮੀਡੀਆ ‘ਤੇ ਮਚਾਈ ਹਲਚਲ, ਕੀ ਛੱਡਣਗੇ ਮੁੰਬਈ ਇੰਡੀਅਨ ਦਾ ਸਾਥ ?

ਚੰਡੀਗੜ੍ਹ, 28 ਨਵੰਬਰ 2023: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Jasprit Bumrah) ਦੀ ਇੰਸਟਾਗ੍ਰਾਮ ਸਟੋਰੀ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਬੁਮਰਾਹ ਦੀ ਇੰਸਟਾਗ੍ਰਾਮ ਸਟੋਰੀ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਪ੍ਰਸ਼ੰਸਕ ਬੁਮਰਾਹ ਦੇ ਮੁੰਬਈ ਇੰਡੀਅਨਜ਼ ਨੂੰ ਛੱਡਣ ਦੀਆਂ ਕਿਆਸ ਅਰਾਈਆਂ ਲਗਾ ਰਹੇ ਹਨ, ਜਦਕਿ ਕੁਝ ਦਾ ਮੰਨਣਾ ਹੈ ਕਿ ਬੁਮਰਾਹ ਹਾਰਦਿਕ ਪੰਡਯਾ ਦੀ ਮੁੰਬਈ ਵਾਪਸੀ ਤੋਂ ਖੁਸ਼ ਨਹੀਂ ਹਨ। ਇਸ ਦੇ ਨਾਲ ਹੀ ਬੁਮਰਾਹ ਨੇ ਵੀ ਇੰਸਟਾਗ੍ਰਾਮ ਅਤੇ ਐਕਸ ‘ਤੇ ਮੁੰਬਈ ਇੰਡੀਅਨਜ਼ ਨੂੰ ਫਾਲੋ ਕਰਨਾ ਬੰਦ ਕਰ ਦਿੱਤਾ ਹੈ।

Jasprit Bumrah

ਦਰਅਸਲ, ਜਸਪ੍ਰੀਤ ਬੁਮਰਾਹ (Jasprit Bumrah) ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, “ਕਈ ਵਾਰ ਸ਼ਾਂਤ ਰਹਿਣਾ ਹੀ ਸਭ ਤੋਂ ਵਧੀਆ ਜਵਾਬ ਹੁੰਦਾ ਹੈ।” ਜਸਪ੍ਰੀਤ ਬੁਮਰਾਹ ਨੇ ਜਿਵੇਂ ਹੀ ਇਹ ਸਟੋਰੀ ਪੋਸਟ ਕੀਤੀ, ਉਹ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ। ਟਵਿੱਟਰ ‘ਤੇ ਬਹੁਤ ਸਾਰੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਬੂਮ-ਬੂਮ ਬੁਮਰਾਹ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਸਭ ਕੁਝ ਠੀਕ ਨਹੀਂ ਹੈ ਅਤੇ ਉਹ ਟੀਮ ਨੂੰ ਛੱਡ ਸਕਦੇ ਹਨ । ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਬੁਮਰਾਹ ਹਾਰਦਿਕ ਪੰਡਯਾ ਦੀ ਮੁੰਬਈ ਵਾਪਸੀ ਤੋਂ ਨਾਖੁਸ਼ ਹਨ।

ਜਸਪ੍ਰੀਤ ਬੁਮਰਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ ਅਤੇ ਉਦੋਂ ਤੋਂ ਉਹ ਇਸ ਟੀਮ ਨਾਲ ਜੁੜੇ ਹੋਏ ਹਨ। ਬੁਮਰਾਹ ਨੇ ਮੁੰਬਈ ਲਈ ਹੁਣ ਤੱਕ ਕੁੱਲ 120 ਮੈਚ ਖੇਡੇ ਹਨ ਅਤੇ ਇਸ ਦੌਰਾਨ ਉਸ ਨੇ ਕੁੱਲ 145 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਬੁਮਰਾਹ ਨੇ ਮੁੰਬਈ ਨੂੰ ਪੰਜ ਵਾਰ ਆਈਪੀਐਲ ਟਰਾਫੀ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।