ਚੰਡੀਗੜ੍ਹ 01 ਅਕਤੂਬਰ 2022: ਭਾਰਤੀ ਪ੍ਰਸ਼ੰਸਕ ਜਸਪ੍ਰੀਤ ਬੁਮਰਾਹ (Jasprit Bumrah) ਦੀ ਫਿਟਨੈੱਸ ਨੂੰ ਲੈ ਕੇ ਚਿੰਤਤ ਹਨ, ਇਸਦੇ ਨਾਲ ਹੀ ਬੁਮਰਾਹ ਦੇ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਇਸ ਦੌਰਾਨ ਬੀਸੀਸੀਆਈ ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ (Sourav Ganguly) ਨੇ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ| ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਤੇਜ਼ ਗੇਂਦਬਾਜ਼ ਆਗਾਮੀ ਟੀ-20 ਵਿਸ਼ਵ ਕੱਪ ਤੋਂ ਬਾਹਰ ਨਹੀਂ ਹੋਏ |
ਵੀਰਵਾਰ ਨੂੰ ਮੀਡੀਆ ‘ਚ ਖਬਰ ਆਈ ਸੀ ਕਿ ਇਹ ਸਟਾਰ ਤੇਜ਼ ਗੇਂਦਬਾਜ਼ ਪਿੱਠ ‘ਚ ਫ੍ਰੈਕਚਰ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਪਰ ਸੌਰਵ ਗਾਂਗੁਲੀ ਨੇ ਸਾਫ਼ ਕਿਹਾ ਕਿ ਬੁਮਰਾਹ ਬਾਹਰ ਨਹੀਂ ਹੋਏ ਅਤੇ ਉਹ ਟੀਮ ਦੇ ਨਾਲ ਆਸਟ੍ਰੇਲੀਆ ਜਾਣਗੇ ।
ਇਸਦੇ ਨਾਲ ਹੀ ਗਾਂਗੁਲੀ ਨੇ ਬੁਮਰਾਹ ਦੀ ਸੱਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਸੌਰਵ ਗਾਂਗੁਲੀ ਨੇ ਕਿਹਾ, ਬੁਮਰਾਹ ਅਜੇ ਵਿਸ਼ਵ ਕੱਪ ਤੋਂ ਬਾਹਰ ਨਹੀਂ ਹੋਏ ਹੈ। ਦੇਖਦੇ ਹਾਂ ਕੀ ਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜੇ ਉਮੀਦ ਬਾਕੀ ਹੈ, ਪਰ ਸਾਨੂੰ ਅਗਲੇ 3-4 ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਹੁਣੇ ਟੂਰਨਾਮੈਂਟ ਤੋਂ ਬਾਹਰ ਨਹੀਂ ਕਰਨਾ ਚਾਹੀਦਾ।