Jasprit Bumrah

ਜਸਪ੍ਰੀਤ ਬੁਮਰਾਹ ਤੇ ਸਮ੍ਰਿਤੀ ਮੰਧਾਨਾ ਨੂੰ ਮਿਲਿਆ ਵਿਜ਼ਡਨ ਕ੍ਰਿਕਟਰਜ਼ ਅਲਮੈਨੈਕ 2025 ਦਾ ਸਨਮਾਨ

ਚੰਡੀਗੜ੍ਹ, 22 ਅਪ੍ਰੈਲ 2025: ਭਾਰਤੀ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਹਿਲਾ ਕ੍ਰਿਕਟਰ ਸਮ੍ਰਿਤੀ ਮੰਧਾਨਾ ਨੂੰ ਵਿਜ਼ਡਨ ਕ੍ਰਿਕਟਰਜ਼ ਅਲਮੈਨੈਕ 2025 ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਦੇ ਸਟਾਰ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਪੁਰਸ਼ ਵਰਗ ‘ਚ ਸਰਵੋਤਮ ਕ੍ਰਿਕਟਰ ਅਤੇ ਸਮ੍ਰਿਤੀ ਮੰਧਾਨਾ ਨੂੰ ਮਹਿਲਾ ਵਰਗ ‘ਚ ਸਰਵੋਤਮ ਕ੍ਰਿਕਟਰ ਐਲਾਨਿਆ ਗਿਆ ਹੈ। ਵੈਸਟਇੰਡੀਜ਼ ਦੇ ਵਿਕਟਕੀਪਰ ਨਿਕੋਲਸ ਪੂਰਨ ਨੂੰ ਸਰਵੋਤਮ ਟੀ-20 ਕ੍ਰਿਕਟਰ ਦਾ ਸਨਮਾਨ ਦਿੱਤਾ ਗਿਆ ਹੈ।

ਵਿਜ਼ਡਨ ਕ੍ਰਿਕਟਰ ਆਫ ਦਿ ਈਅਰ ਪੁਰਸਕਾਰ ਕ੍ਰਿਕਟ ਦਾ ਸਭ ਤੋਂ ਪੁਰਾਣਾ ਵਿਅਕਤੀਗਤ ਪੁਰਸਕਾਰ ਹੈ। ਵਿਜ਼ਡਨ 1889 ਤੋਂ ਹਰ ਸਾਲ ਇਹ ਸੂਚੀ ਜਾਰੀ ਕਰ ਰਿਹਾ ਹੈ, ਜਿਸਦੀ ਚੋਣ ਪਿਛਲੇ ਸੀਜ਼ਨ ‘ਚ ਪ੍ਰਦਰਸ਼ਨ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ਕੋਈ ਵੀ ਖਿਡਾਰੀ ਇਹ ਪੁਰਸਕਾਰ ਇੱਕ ਤੋਂ ਵੱਧ ਵਾਰ ਨਹੀਂ ਜਿੱਤ ਸਕਦਾ।

ਜਸਪ੍ਰੀਤ ਬੁਮਰਾਹ ਨੂੰ ਵਿਜ਼ਡਨ ਦੇ ਸੰਪਾਦਕ ਲੌਰੇਂਟ ਬੂਥ ਨੇ ਸਾਲ ਦਾ ਸਟਾਰ ਚੁਣਿਆ। ਬੁਮਰਾਹ ਪਿਛਲੇ ਸਾਲ ਟੈਸਟ ਕ੍ਰਿਕਟ ‘ਚ 20 ਤੋਂ ਘੱਟ ਦੀ ਔਸਤ ਨਾਲ 200 ਵਿਕਟਾਂ ਲੈਣ ਵਾਲੇ ਇਤਿਹਾਸ ਦੇ ਪਹਿਲੇ ਟੈਸਟ ਗੇਂਦਬਾਜ਼ ਬਣੇ ਸਨ। ਬੁਮਰਾਹ ਨੇ ਹੁਣ ਤੱਕ 45 ਟੈਸਟ ਮੈਚਾਂ ‘ਚ 19.40 ਦੀ ਔਸਤ ਨਾਲ 204 ਵਿਕਟਾਂ ਲਈਆਂ ਹਨ।

ਜਸਪ੍ਰੀਤ ਬੁਮਰਾਹ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪਿਛਲੇ ਸਾਲ ਜੂਨ ‘ਚ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਏ ਟੀ-20 ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ। ਬਾਰਡਰ-ਗਾਵਸਕਰ ਟਰਾਫੀ ‘ਚ, ਬੁਮਰਾਹ ਨੇ ਇਕੱਲੇ 13.06 ਦੀ ਔਸਤ ਨਾਲ 32 ਵਿਕਟਾਂ ਲਈਆਂ। ਬੂਥ ਨੇ ਬੁਮਰਾਹ ਨੂੰ ਹਰ ਸਮੇਂ ਦਾ ਮਹਾਨ ਖਿਡਾਰੀ ਮੰਨਣ ਦਾ ਦਾਅਵਾ ਵੀ ਕੀਤਾ।

ਸਮ੍ਰਿਤੀ ਮੰਧਾਨਾ ਨੂੰ ਵਿਜ਼ਡਨ ਦੁਆਰਾ ਦੁਨੀਆ ਦੀ ਸਭ ਤੋਂ ਵਧੀਆ ਮਹਿਲਾ ਖਿਡਾਰੀ ਮੰਨਿਆ ਗਿਆ ਹੈ। ਮੰਧਾਨਾ ਨੇ 2024 ”ਚ ਸਾਰੇ ਫਾਰਮੈਟਾਂ ‘ਚ 1,659 ਦੌੜਾਂ ਬਣਾਈਆਂ, ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ‘ਚ ਇੱਕ ਕੈਲੰਡਰ ਸਾਲ ‘ਚ ਕਿਸੇ ਮਹਿਲਾ ਖਿਡਾਰੀ ਦੁਆਰਾ ਸਭ ਤੋਂ ਵੱਧ ਹਨ। ਇਸ ‘ਚ ਵਨਡੇ ਮੈਚਾਂ ‘ਚ ਚਾਰ ਸੈਂਕੜੇ ਵੀ ਸ਼ਾਮਲ ਹਨ। ਮੰਧਾਨਾ ਨੇ ਪਿਛਲੇ ਸਾਲ ਜੂਨ ‘ਚ ਦੱਖਣੀ ਅਫਰੀਕਾ ਉੱਤੇ ਭਾਰਤ ਦੀ 10 ਵਿਕਟਾਂ ਦੀ ਜਿੱਤ ‘ਚ ਆਪਣਾ ਦੂਜਾ ਟੈਸਟ ਸੈਂਕੜਾ (149) ਜੜਿਆ ਸੀ।

Read More: IPL 2025: ਮੁੰਬਈ ਇੰਡੀਅਨਜ਼ ਲਈ ਖੁਸ਼ਖਬਰੀ, ਅਕੈਡਮੀ ‘ਚ ਅਭਿਆਸ ਕਰਦੇ ਦਿਖੇ ਜਸਪ੍ਰੀਤ ਬੁਮਰਾਹ

Scroll to Top