June 30, 2024 9:53 pm
Jaskaran Singh

ਜਸਕਰਨ ਸਿੰਘ ‘ਕੌਣ ਬਣੇਗਾ ਕਰੋੜਪਤੀ’ ‘ਚ 7 ਕਰੋੜ ਦੇ ਸਵਾਲ ਤੋਂ ਖੁੰਝਿਆ, ਜਾਣੋ ਕੀ ਸੀ ਸਵਾਲ ?

ਚੰਡੀਗੜ੍ਹ, 06 ਸਤੰਬਰ 2023: ਪੰਜਾਬ ਦੇ ਜਸਕਰਨ ਸਿੰਘ (Jaskaran Singh) ਅਮਿਤਾਭ ਬੱਚਨ ਦੇ ਮਸ਼ਹੂਰ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ 15ਵੇਂ ਸੀਜ਼ਨ ‘ਚ 7 ਕਰੋੜ ਦੇ ਸਵਾਲ ਤੋਂ ਖੁੰਝ ਗਏ। ਜਸਕਰਨ 7ਵੇਂ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਅਤੇ ਇੱਕ ਕਰੋੜ ਜਿੱਤ ਕੇ ਖੇਡ ਸਮਾਪਤ ਕੀਤੀ। ਜਸਕਰਨ ਸਿੰਘ ਤਰਨਤਾਰਨ ਦੇ ਪਿੰਡ ਖਾਲੜਾ ਦਾ ਰਹਿਣ ਵਾਲਾ ਹੈ। ਬੇਸ਼ੱਕ 21 ਸਾਲਾ ਜਸਕਰਨ 7 ਕਰੋੜ ਨਹੀਂ ਜਿੱਤ ਸਕਿਆ, ਪਰ ਉਹ ‘ਕੌਣ ਬਣੇਗਾ ਕਰੋੜਪਤੀ ਸੀਜ਼ਨ-15 ਦਾ ਪਹਿਲਾ ਪ੍ਰਤੀਯੋਗੀ ਹੈ ਜੋ 1 ਕਰੋੜ ਦੀ ਵੱਡੀ ਰਕਮ ਜਿੱਤਣ ‘ਚ ਕਾਮਯਾਬ ਹੋਇਆ ਹੈ।

ਜਸਕਰਨ ਨੂੰ 7 ਕਰੋੜ ਦਾ ਸਵਾਲ ਪੁੱਛਿਆ ਗਿਆ ਕਿ ਪਦਮ ਪੁਰਾਣ ਅਨੁਸਾਰ ਕਿਹੜੇ ਰਾਜੇ ਨੂੰ ਹਿਰਨ ਦੇ ਸਰਾਪ ਕਾਰਨ 100 ਸਾਲ ਚੀਤੇ ਦੇ ਰੂਪ ਵਿੱਚ ਰਹਿਣਾ ਪਿਆ? ਇਸ ਦੇ ਲਈ ਜਸਕਰਨ ਨੂੰ 4 ਵਿਕਲਪ ਦਿੱਤੇ ਗਏ ਸਨ ਜਿਵੇਂ ਕਿ ਸ਼੍ਰੇਮਧੁਰਤੀ, ਧਰਮਦੱਤ, ਮੀਤਾਧਵਜ, ਪ੍ਰਭੰਜਨਾ। ਜਸਕਰਨ (Jaskaran Singh) ਨੇ ਸਭ ਤੋਂ ਪਹਿਲਾਂ ਸਵਾਲ ਦੇ ਜਵਾਬ ‘ਤੇ ਸੋਚ ਵਿਚਾਰ ਕੀਤਾ , ਪਰ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਸਹੀ ਜਵਾਬ ਨਹੀਂ ਦੇ ਸਕਣਗੇ ਤਾਂ ਉਨ੍ਹਾਂ ਨੇ ਹਾਟ ਸੀਟ ‘ਤੇ ਬੈਠੇ ਬਿੱਗ ਬੀ ਨੂੰ ਕਿਹਾ ਕਿ ਉਹ ਗੇਮ ਛੱਡਣਾ ਚਾਹੁੰਦੇ ਹਨ।

ਅਮਿਤਾਭ ਬੱਚਨ ਨੇ ਉਸ ਨੂੰ ਖੇਡ ਦੇ ਨਿਯਮਾਂ ਅਨੁਸਾਰ ਛੱਡਣ ਦੀ ਇਜਾਜ਼ਤ ਦਿੱਤੀ, ਪਰ ਜਸਕਰਨ ਸਿੰਘ ਨੂੰ ਦੁਬਾਰਾ ਪੁੱਛਿਆ ਗਿਆ ਕਿ ਜੇਕਰ ਉਹ ਦਿੱਤੇ ਗਏ ਵਿਕਲਪਾਂ ਵਿੱਚੋਂ ਇੱਕ ਨੂੰ ਚੁਣਦਾ ਤਾਂ ਕਿਹੜਾ ਵਿਕਲਪ ਚੁਣਦੇ। ਜਵਾਬ ਵਿੱਚ ਜਸਕਰਨ ਨੇ ਗਲਤ ਵਿਕਲਪ ਚੁਣਿਆ। ਅਮਿਤਾਭ ਬੱਚਨ ਨੇ ਕਿਹਾ ਕਿ ਜੇਕਰ ਤੁਸੀਂ ਇਹ ਵਿਕਲਪ ਚੁਣਿਆ ਹੁੰਦਾ ਤਾਂ ਤੁਹਾਨੂੰ ਇੱਕ ਕਰੋੜ ਦਾ ਵੀ ਨੁਕਸਾਨ ਹੁੰਦਾ। ਸਵਾਲ ਦਾ ਸਹੀ ਜਵਾਬ ਪ੍ਰਭੰਜਨਾ ਸੀ ।