Japan

ਵਿਕਰਮ ਲੈਂਡਰ ਵਾਂਗ ਦੁਰਘਟਨਾ ਦਾ ਸ਼ਿਕਾਰ ਹੋਇਆ ਜਾਪਾਨ ਦਾ ਸਪੇਸਕ੍ਰਾਫਟ, ਚੰਦ ‘ਤੇ ਲੈਂਡਿੰਗ ਸਮੇਂ ਹੋਇਆ ਕਰੈਸ਼

ਚੰਡੀਗੜ੍ਹ, 26 ਅਪ੍ਰੈਲ 2023: ਜਾਪਾਨ (Japan) ਨੂੰ ਭਾਰਤ ਦੇ ਵਿਕਰਮ ਲੈਂਡਰ ਵਾਂਗ ਦੁਰਘਟਨਾ ਦਾ ਸਾਹਮਣਾ ਕਰਨਾ ਪਿਆ ਹੈ। ਚੰਦ ‘ਤੇ ਆਪਣੇ ਲੈਂਡਰ ਨੂੰ ਉਤਾਰਨ ਦਾ ਉਸ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਦਰਅਸਲ, ਜਾਪਾਨ ਦੀ ਨਿੱਜੀ ਕੰਪਨੀ ISpace Inc. ਦਾ ਇੱਕ ਲੈਂਡਰ ਚੰਦਰਮਾ ਲਈ ਰਵਾਨਾ ਹੋਇਆ ਸੀ। ਕਿਹਾ ਜਾ ਰਿਹਾ ਸੀ ਕਿ ਪਹਿਲੀ ਵਾਰ ਕਿਸੇ ਦੇਸ਼ ਦੀ ਨਿੱਜੀ ਕੰਪਨੀ ਦਾ ਵਾਹਨ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਜ਼ਮੀਨੀ ਟੀਮ ਦਾ ਲੈਂਡਰ ਨਾਲ ਸੰਪਰਕ ਟੁੱਟ ਗਿਆ ਹੈ।

ਲੈਂਡਰ ਦਾ ਨਾਮ ਹਾਕੁਤੋ-ਆਰ ਮਿਸ਼ਨ 1 (Hakuto-R Mission 1 M1) ਹੈ। ਜਾਪਾਨੀ (Japan) ਕੰਪਨੀ ਦਾ ਇਹ ਉਪਗ੍ਰਹਿ ਪਿਛਲੇ ਸਾਲ ਦਸੰਬਰ ‘ਚ ਫਲੋਰੀਡਾ ਦੇ ਕੇਪ ਕੈਨਾਵੇਰਲ ਤੋਂ ਸਪੇਸਐਕਸ ਰਾਕੇਟ ਨਾਲ ਲਾਂਚ ਕੀਤਾ ਗਿਆ ਸੀ। ਸੰਸਥਾਪਕ ਅਤੇ ਸੀਈਓ ਤਾਕੇਸ਼ੀ ਹਾਕਾਮਾਦਾ ਨੇ ਪੁਲਾੜ ਯਾਨ ਨਾਲ ਸੰਪਰਕ ਟੁੱਟਣ ਤੋਂ ਬਾਅਦ ਕਿਹਾ, “ਸਾਡਾ ਸੰਪਰਕ ਟੁੱਟ ਗਿਆ ਹੈ।” ਸਾਨੂੰ ਉਮੀਦ ਸੀ ਕਿ ਕੁਨੈਕਸ਼ਨ ਬਹਾਲ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਇਹ ਸਪੱਸ਼ਟ ਹੈ ਕਿ ਅਸੀਂ ਚੰਦਰਮਾ ਦੀ ਸਤ੍ਹਾ ‘ਤੇ ਨਹੀਂ ਉਤਰ ਸਕੇ ਅਤੇ ਸਾਡਾ ਮਿਸ਼ਨ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਲੈਂਡਰ ਨੂੰ ਸਤ੍ਹਾ ‘ਤੇ ਪਹੁੰਚਣ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।

ਹਾਕੁਤੋ-ਆਰ ਮਿਸ਼ਨ 1 ਬਾਰੇ

ਹਾਕੁਤੋ-ਆਰ ਮਿਸ਼ਨ-1 7.55 ਫੁੱਟ ਲੰਬਾ ਹੈ। ਇਹ ਵਾਹਨ ਚੰਦਰਮਾ ਦੀ ਸਤ੍ਹਾ ਤੋਂ 100 ਕਿਲੋਮੀਟਰ ਉੱਪਰ 6000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਿਹਾ ਸੀ। ਹੌਲੀ-ਹੌਲੀ ਇਸਦੀ ਰਫ਼ਤਾਰ ਘਟਦੀ ਗਈ ਕਿਉਂਕਿ ਚੰਦਰਮਾ ਦੀ ਗੁਰੂਤਾ ਸ਼ਕਤੀ ਨੇ ਇਸਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਹਾਕੁਤੋ-ਆਰ ਮਿਸ਼ਨ ਚੰਦਰਮਾ ਦੇ ਉੱਤਰੀ ਗੋਲਿਸਫਾਇਰ ‘ਤੇ ਮੇਅਰ ਫਰਿਗੋਰਿਸ ਦੇ ਨੇੜੇ ਉਤਰਨਾ ਸੀ। M1 ਫਿਰ ਆਪਣੇ ਦੋ-ਪਹੀਆ ਰੋਵਰ ਨੂੰ ਬਾਹਰ ਕੱਢੇਗਾ। ਦੱਸ ਦਈਏ ਕਿ ਇਹ ਰੋਵਰ ਬੇਸਬਾਲ ਦੇ ਆਕਾਰ ਦਾ ਸੀ।

ਇਹ ਦੇਸ਼ ਰਹੇ ਸਫਲ

ਹੁਣ ਤੱਕ ਸਿਰਫ਼ ਅਮਰੀਕਾ, ਸੋਵੀਅਤ ਯੂਨੀਅਨ ਅਤੇ ਚੀਨ ਹੀ ਚੰਦ ‘ਤੇ ਸਫ਼ਲਤਾਪੂਰਵਕ ਉਤਰੇ ਹਨ। ਇਸ ਦੇ ਨਾਲ ਹੀ ਭਾਰਤ ਅਤੇ ਇਜ਼ਰਾਈਲ ਵਰਗੇ ਦੇਸ਼ ਵੀ ਚੰਦਰਮਾ ‘ਤੇ ਉਤਰਨ ‘ਚ ਅਸਫਲ ਰਹੇ ਹਨ।

Scroll to Top