July 3, 2024 12:27 pm
Japan

ਜਾਪਾਨ ਦਾ ਪਹਿਲਾ ਨਿੱਜੀ ਪੁਲਾੜ ਮਿਸ਼ਨ ਅਸਫਲ, ਉਡਾਣ ਭਰਨ ਦੇ ਸਿਰਫ 5 ਸਕਿੰਟਾਂ ਬਾਅਦ ਫਟਿਆ

ਚੰਡੀਗੜ੍ਹ, 13 ਮਾਰਚ 2024: ਜਾਪਾਨ (Japan) ਦਾ ਪਹਿਲਾ ਨਿੱਜੀ ਪੁਲਾੜ ਮਿਸ਼ਨ ਅਸਫਲ ਹੋ ਗਿਆ ਹੈ। ਬੁੱਧਵਾਰ ਨੂੰ ਪ੍ਰਾਈਵੇਟ ਫਰਮ ਸਪੇਸ ਵਨ ਦਾ ਕੈਰੋਸ ਰਾਕੇਟ ਉਡਾਣ ਭਰਨ ਦੇ ਸਿਰਫ 5 ਸਕਿੰਟਾਂ ਬਾਅਦ ਫਟ ਗਿਆ। ਇਸ ਦੀ ਸਪਸ਼ਟ ਵੀਡੀਓ ਫੁਟੇਜ ਵੀ ਸਾਹਮਣੇ ਆਈ ਹੈ। ਸਪੇਸ ਵਨ ਨੇ ਪਿਛਲੇ ਹਫਤੇ ਦਾਅਵਾ ਕੀਤਾ ਸੀ ਕਿ ਇਸ ਮਿਸ਼ਨ ਦੇ ਸਾਰੇ ਪ੍ਰੀਖਣ ਪੂਰੇ ਹੋ ਚੁੱਕੇ ਹਨ ਅਤੇ ਉਸ ਦੀ ਟੀਮ ਅੰਤਿਮ ਦੌਰ ਲਈ ਤਿਆਰ ਹੈ।

ਕੈਰੋਸ 59 ਫੁੱਟ ਉੱਚਾ ਰਾਕੇਟ ਸੀ। ਜਾਪਾਨ (Japan) ਦੇ ਸਮੇਂ ਮੁਤਾਬਕ ਬੁੱਧਵਾਰ ਸਵੇਰੇ 11:01 ਵਜੇ ਇਸ ਨੇ ਉਡਾਣ ਭਰੀ। ਇਸ ਤੋਂ ਬਾਅਦ ਇਹ ਧਮਾਕਾ ਹੋ ਗਿਆ। ਕੈਰੋਸ ਦੀ ਲਾਂਚਿੰਗ ਲਈ ਕਾਏ ਖੇਤਰ ਵਿੱਚ ਇੱਕ ਲਾਂਚ ਪੈਡ ਬਣਾਇਆ ਗਿਆ ਸੀ। ਇਹ ਪੱਛਮੀ ਜਾਪਾਨ ਵਿੱਚ ਸਮੁੰਦਰ ਦੇ ਨਾਲ ਲੱਗਦੇ ਇੱਕ ਖੇਤਰ ਹੈ। ਸਪੇਸ ਵਨ ਕੰਪਨੀ ਦਾ ਉਦੇਸ਼ ਇਸ ਰਾਕੇਟ ਰਾਹੀਂ ਖੋਜ ਕਾਰਜ ਨੂੰ ਵਧਾਉਣਾ ਸੀ। ਲਾਂਚਿੰਗ ਦੇ ਤੁਰੰਤ ਬਾਅਦ ਇਹ ਫਟ ਗਿਆ ਅਤੇ ਮਲਬਾ ਨੇੜੇ ਦੀ ਖਾੜੀ ਵਿੱਚ ਡਿੱਗ ਗਿਆ। ਧਮਾਕੇ ਤੋਂ ਬਾਅਦ ਇਲਾਕੇ ‘ਚ ਕਈ ਘੰਟਿਆਂ ਤੱਕ ਧੂੰਆਂ ਹੀ ਧੂੰਆਂ ਦਿਖਾਈ ਦਿੰਦਾ ਰਿਹਾ।