ਹਰਿਆਣਾ,08 ਅਕਤੂਬਰ 2025: ਬੁੱਧਵਾਰ ਨੂੰ ਓਸਾਕਾ ‘ਚ ਹਰਿਆਣਾ ਸਰਕਾਰ ਅਤੇ ਇੱਕ ਮਸ਼ਹੂਰ ਜਾਪਾਨੀ ਕੰਪਨੀ ਡਾਇਕਿਨ ਇੰਡਸਟਰੀਜ਼ ਲਿਮਟਿਡ ਵਿਚਾਲੇ ਇੱਕ ਮਹੱਤਵਪੂਰਨ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਦੇ ਤਹਿਤ, ਡਾਇਕਿਨ ਹਰਿਆਣਾ ‘ਚ ₹1,000 ਕਰੋੜ ਦੇ ਨਿਵੇਸ਼ ਨਾਲ ਇੱਕ ਨਵਾਂ ਖੋਜ ਅਤੇ ਵਿਕਾਸ (ਆਰ ਐਂਡ ਡੀ) ਕੇਂਦਰ ਸਥਾਪਤ ਕਰੇਗਾ, ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗਾ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ‘ਚ ਇੱਕ ਉੱਚ ਪੱਧਰੀ ਵਫ਼ਦ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਹਰਿਆਣਾ ‘ਚ ਵਿਸ਼ਵਵਿਆਪੀ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਜਾਪਾਨ ਦੇ ਦੌਰੇ ‘ਤੇ ਹੈ। ਅੱਜ ਮੁੱਖ ਮੰਤਰੀ ਦੀ ਮੌਜੂਦਗੀ ‘ਚ ਓਸਾਕਾ ‘ਚ ਡਾਇਕਿਨ ਇੰਡਸਟਰੀਜ਼ ਲਿਮਟਿਡ ਦੇ ਖੋਜ ਅਤੇ ਵਿਕਾਸ ਕੇਂਦਰ ‘ਚ ਇਸ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਸਮਝੌਤੇ ‘ਤੇ ਹਰਿਆਣਾ ਵੱਲੋਂ ਉਦਯੋਗ ਅਤੇ ਵਣਜ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਡਾਇਕਿਨ ਇੰਡਸਟਰੀਜ਼ ਲਿਮਟਿਡ ਵੱਲੋਂ ਡਿਪਟੀ ਮੈਨੇਜਿੰਗ ਡਾਇਰੈਕਟਰ ਸ਼ੋਗੋ ਐਂਡੋ ਨੇ ਹਸਤਾਖਰ ਕੀਤੇ।
ਇਸ ਸਮਝੌਤੇ ਦੇ ਤਹਿਤ, ਡਾਇਕਿਨ ਹਰਿਆਣਾ ਚ ਨਵੀਨਤਾ ਅਤੇ ਤਕਨਾਲੋਜੀ ਦੇ ਖੇਤਰ ਚ ਇੱਕ ਨਵਾਂ ਖੋਜ ਅਤੇ ਵਿਕਾਸ (ਆਰ ਐਂਡ ਡੀ) ਕੇਂਦਰ ਸਥਾਪਤ ਕਰੇਗਾ। ਇਹ ਨਵਾਂ ਕੇਂਦਰ ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਟਿਕਾਊ ਉਦਯੋਗਿਕ ਹੱਲ ਵਿਕਸਤ ਕਰਨ ‘ਤੇ ਕੇਂਦ੍ਰਤ ਕਰੇਗਾ। ਇਸਨੂੰ ਹਰਿਆਣਾ ਨੂੰ ਵਿਸ਼ਵ ਪੱਧਰ ‘ਤੇ ਖੋਜ ਅਤੇ ਨਵੀਨਤਾ ਲਈ ਇੱਕ ਮੋਹਰੀ ਕੇਂਦਰ ਬਣਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾਂਦਾ ਹੈ।
ਡਾਇਕਿਨ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਹਰਿਆਣਾ ਚ ਇਹ ਖੋਜ ਅਤੇ ਵਿਕਾਸ ਕੇਂਦਰ ਕੰਪਨੀ ਲਈ ਇੱਕ ਪ੍ਰਮੁੱਖ ਖੋਜ ਕੇਂਦਰ ਹੋਵੇਗਾ। ਇਸ ਨਾਲ ਹਰਿਆਣਾ ਅਤੇ ਜਾਪਾਨ ਵਿਚਕਾਰ ਦੁਵੱਲੇ ਸਬੰਧਾਂ ਅਤੇ ਵਪਾਰਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ।
Read More: ਜਪਾਨ ਦੀ ਕੁਬੋਟਾ ਕੰਪਨੀ ਹਰਿਆਣਾ ‘ਚ ₹2,000 ਕਰੋੜ ਦਾ ਕਰੇਗੀ ਨਿਵੇਸ਼