Japan Open

Japan Open: ਲਕਸ਼ਯ ਸੇਨ ਤੇ ਸਾਇਨਾ ਨੇਹਵਾਲ ਹਾਰੇ, ਬੈਡਮਿੰਟਨ ਟੂਰਨਾਮੈਂਟ ਤੋਂ ਹੋਏ ਬਾਹਰ

ਚੰਡੀਗੜ੍ਹ 01 ਸਤੰਬਰ 2022: ਜਾਪਾਨ ਓਪਨ (Japan Open) ਬੈਡਮਿੰਟਨ ਟੂਰਨਾਮੈਂਟ ‘ਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕਿਆ । ਪੀਵੀ ਸਿੰਧੂ ਦੀ ਗੈਰ-ਮੌਜੂਦਗੀ ਵਿੱਚ ਲਕਸ਼ਯ ਸੇਨ (Lakshay Sen) ਅਤੇ ਸਾਇਨਾ ਨੇਹਵਾਲ ਵਰਗੇ ਖਿਡਾਰੀਆਂ ਤੋਂ ਬਹੁਤ ਉਮੀਦਾਂ ਸਨ, ਪਰ ਦੋਵਾਂ ਨੇ ਨਿਰਾਸ਼ ਕੀਤਾ ਹੈ। ਹੁਣ ਭਾਰਤ ‘ਚ ਕਿਦਾਂਬੀ ਸ਼੍ਰੀਕਾਂਤ ਇਕੱਲੇ ਹਨ। ਸ਼੍ਰੀਕਾਂਤ ਨੇ ਦੁਨੀਆ ਦੇ ਚੌਥੇ ਨੰਬਰ ਦੇ ਲੀ ਜ਼ੀ ਜੀਆ ਨੂੰ ਸਿੱਧੇ ਗੇਮਾਂ ‘ਚ ਹਰਾ ਕੇ ਦੇਸ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

ਹਾਲਾਂਕਿ ਰਾਸ਼ਟਰਮੰਡਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲਕਸ਼ਯ ਸੇਨ ਜਾਪਾਨ ਓਪਨ ਸੁਪਰ 750 ਟੂਰਨਾਮੈਂਟ ਹਾਰ ਗਏ ਸਨ। ਇਸ ਦੇ ਨਾਲ ਹੀ ਸਾਇਨਾ ਨੇਹਵਾਲ (Saina Nehwal) ਵਾਪਸੀ ਤੋਂ ਬਾਅਦ ਜ਼ਿਆਦਾ ਕੁਝ ਨਹੀਂ ਕਰ ਸਕੀ ਅਤੇ ਇਸ ਟੂਰਨਾਮੈਂਟ ‘ਚ ਵੀ ਜਲਦੀ ਹੀ ਬਾਹਰ ਹੋ ਗਈ।

Scroll to Top