ਵਿਦੇਸ਼, 29 ਅਗਸਤ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਜਾਪਾਨ ਆਰਥਿਕ ਫੋਰਮ ‘ਚ ਆਪਣਾ ਭਾਸ਼ਣ ਜਾਪਾਨੀ ਭਾਸ਼ਾ ‘ਚ ਸ਼ੁਰੂ ਕੀਤਾ। ਉਨ੍ਹਾਂ ਨੇ ਸਥਾਨਕ ਭਾਸ਼ਾ ‘ਚ ਲੋਕਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਿੱਥੇ ਜਾਪਾਨ ਤਕਨਾਲੋਜੀ ‘ਚ ਇੱਕ ਪਾਵਰਹਾਊਸ ਹੈ, ਉੱਥੇ ਭਾਰਤ ਟੇਲੈਂਟ ਦਾ ਪਾਵਰਹਾਊਸ ਹੈ। ਤਕਨਾਲੋਜੀ ਅਤੇ ਪ੍ਰਤਿਭਾ ਹੀ ਵਿਕਾਸ ਵੱਲ ਲੈ ਜਾ ਸਕਦੇ ਹਨ। ਭਾਰਤ ਅਤੇ ਜਾਪਾਨ ਵਿਚਕਾਰ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ।
ਉਨ੍ਹਾਂ ਕਿਹਾ ਕਿ ਮੈਂ ਅੱਜ ਸਵੇਰੇ ਟੋਕੀਓ ਪਹੁੰਚ ਗਿਆ ਹਾਂ, ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਯਾਤਰਾ ਵਪਾਰਕ ਜਗਤ ਦੇ ਦਿੱਗਜਾਂ ਨਾਲ ਸ਼ੁਰੂ ਹੋ ਰਹੀ ਹੈ। ਜਪਾਨ ਹਮੇਸ਼ਾ ਭਾਰਤ ਦੀ ਵਿਕਾਸ ਯਾਤਰਾ ‘ਚ ਇੱਕ ਮਹੱਤਵਪੂਰਨ ਭਾਈਵਾਲ ਰਿਹਾ ਹੈ। ਮੈਟਰੋ ਤੋਂ ਲੈ ਕੇ ਨਿਰਮਾਣ, ਸੈਮੀਕੰਡਕਟਰਾਂ ਤੋਂ ਲੈ ਕੇ ਸਟਾਰਟਅੱਪ ਤੱਕ ਹਰ ਖੇਤਰ ‘ਚ ਸਾਡੀ ਭਾਈਵਾਲੀ ਆਪਸੀ ਵਿਸ਼ਵਾਸ ਦਾ ਪ੍ਰਤੀਕ ਬਣ ਗਈ ਹੈ। ਜਾਪਾਨੀ ਕੰਪਨੀਆਂ ਨੇ ਭਾਰਤ ‘ਚ 40 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਪਿਛਲੇ 2 ਸਾਲਾਂ ‘ਚ ਹੀ 30 ਬਿਲੀਅਨ ਡਾਲਰ ਦਾ ਨਿੱਜੀ ਨਿਵੇਸ਼ ਕੀਤਾ ਗਿਆ ਹੈ।’
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਤੁਸੀਂ ਸਾਰੇ ਪਿਛਲੇ 11 ਸਾਲਾਂ ‘ਚ ਭਾਰਤ ਦੇ ਬੇਮਿਸਾਲ ਪਰਿਵਰਤਨ ਤੋਂ ਚੰਗੀ ਤਰ੍ਹਾਂ ਜਾਣੂ ਹੋ। ਅੱਜ ਭਾਰਤ ‘ਚ ਰਾਜਨੀਤਿਕ ਸਥਿਰਤਾ, ਆਰਥਿਕ ਸਥਿਰਤਾ, ਨੀਤੀ ‘ਚ ਪਾਰਦਰਸ਼ਤਾ, ਭਵਿੱਖਬਾਣੀਯੋਗਤਾ ਹੈ। ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। ਭਾਰਤ ਬਹੁਤ ਛੇਤੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਿਹਾ ਹੈ।’
Read More: ਭਾਰਤ ‘ਤੇ ਅਮਰੀਕਾ ਵੱਲੋਂ ਅੱਜ 50 ਫੀਸਦੀ ਟੈਰਿਫ ਲਾਗੂ, ਕਈਂ ਖੇਤਰ ਹੋਣਗੇ ਪ੍ਰਭਾਵਿਤ