ਚੰਡੀਗੜ੍ਹ 08 ਅਗਸਤ 2024: ਜਾਪਾਨ (Japan) ‘ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ | ਖ਼ਬਰਾਂ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਦਰਜ ਕੀਤੀ ਗਈ ਹੈ | ਭੂਚਾਲ ਦਾ ਕੇਂਦਰ ਜਾਪਾਨ ਦੇ ਕਿਊਸ਼ੂ ਟਾਪੂ ‘ਤੇ ਜ਼ਮੀਨ ਤੋਂ ਕਰੀਬ 8.8 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ | ਇਨ੍ਹਾਂ ‘ਚ ਮਿਆਜ਼ਾਕੀ, ਕੋਚੀ, ਔਇਟਾ, ਕਾਗੋਸ਼ੀਮਾ ਅਤੇ ਇਹੀਮੇ ਸ਼ਹਿਰਾਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ | ਜਿਕਰਯੋਗ ਹੈ ਕਿ 1 ਜਨਵਰੀ ਨੂੰ ਜਾਪਾਨ ‘ਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ‘ਚ 318 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਲਗਭਗ 1300 ਜਣੇ ਜ਼ਖਮੀ ਹੋ ਗਏ ਸਨ। ਭੂਚਾਲ ਕਾਰਨ 200 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ |
ਜਨਵਰੀ 19, 2025 4:43 ਪੂਃ ਦੁਃ