Haryana Assembly elections

ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ ਇਕੱਠੇ ਲੜਨਗੇ ਵਿਧਾਨ ਸਭਾ ਚੋਣਾਂ

ਚੰਡੀਗੜ੍ਹ, 27 ਅਗਸਤ 2024: ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ (JJP) ਅਤੇ ਆਜ਼ਾਦ ਸਮਾਜ ਪਾਰਟੀ (ASP) ਅਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly elections) ਇਕੱਠੀਆਂ ਲੜਨਗੀਆਂ। ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਆਜ਼ਾਦ ਦੇ ਇਕੱਠੇ ਆਉਣ ਨਾਲ ਇਸ ਗਠਜੋੜ ਨੂੰ ਮਜ਼ਬੂਤੀ ਮਿਲ ਸਕਦੀ ਹੈ। ਹਰਿਆਣਾ ਚੋਣਾਂ ‘ਚ ਜੇਜੇਪੀ 70 ਵਿਧਾਨ ਸਭਾ ਸੀਟਾਂ ‘ਤੇ ਅਤੇ ਆਜ਼ਾਦ ਸਮਾਜ ਪਾਰਟੀ 20 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ। ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਸੀਟਾਂ ਹਨ।

2018 ‘ਚ ਬਣੀ ਦੁਸ਼ਯੰਤ ਚੌਟਾਲਾ ਦੀ ਜੇਜੇਪੀ ਪਾਰਟੀ ਹਰਿਆਣਾ ‘ਚ ਦੂਜੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਹੈ, ਜਦਕਿ 2022 ‘ਚ ਬਣੀ ਆਜ਼ਾਦ ਸਮਾਜ ਪਾਰਟੀ ਪਹਿਲੀ ਵਾਰ ਹਰਿਆਣਾ ‘ਚ ਚੋਣ ਲੜ ਰਹੀ ਹੈ | 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਜੇਜੇਪੀ ਨੇ ਇਕੱਲੇ ਹੀ ਚੋਣ ਲੜੀ ਅਤੇ 10 ਸੀਟਾਂ ਜਿੱਤੀਆਂ ਸਨ । 2024 ਦੀਆਂ ਲੋਕ ਸਭਾ ਚੋਣਾਂ ‘ਚ ਚੰਦਰਸ਼ੇਖਰ ਨੇ ਨਗੀਨਾ ਲੋਕ ਸਭਾ ਸੀਟ ਤੋਂ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।

Scroll to Top