ਚੰਡੀਗੜ੍ਹ, 12 ਜੂਨ 2024: ਜੰਮੂ-ਡਿਵੀਜ਼ਨ ਦੇ ਕਠੂਆ (Kathua) ਜ਼ਿਲ੍ਹੇ ਦੀ ਹੀਰਾਨਗਰ ਤਹਿਸੀਲ ਦੇ ਇੱਕ ਪਿੰਡ ਵਿੱਚ ਬੁੱਧਵਾਰ ਨੂੰ ਦੂਜੇ ਦਿਨ ਵੀ ਅਤਿ+ਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਇੱਕ ਹੋਰ ਮੁਕਾਬਲਾ ਹੋਇਆ। ਸੁਰੱਖਿਆ ਬਲਾਂ ਨੇ ਇਕ ਹੋਰ ਅਤਿ+ਵਾਦੀ ਨੂੰ ਵੀ ਮਾਰ ਦਿੱਤਾ ਹੈ। ਪੁਲਿਸ, SOG, CRPF, ਫੌਜ ਦੇ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਸਰਚ ਆਪਰੇਸ਼ਨ ਜਾਰੀ ਹੈ। ਏਡੀਜੀਪੀ ਜੰਮੂ ਆਨੰਦ ਜੈਨ ਨੇ ਇਹ ਜਾਣਕਾਰੀ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਡਰੋਨ ਰਾਹੀਂ ਵੀ ਘਟਨਾ ਵਾਲੀ ਥਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲੱਗਾ। ਇਸ ਤੋਂ ਬਾਅਦ ਸ਼ੁਰੂ ਹੋਈ ਗੋਲੀਬਾਰੀ ‘ਚ ਇੱਕ ਮਾਰਿਆ ਗਿਆ। ਹੁਣ ਤੱਕ ਦੋ ਅਤਿ+ਵਾਦੀ ਮਾਰੇ ਗਏ ਹਨ | ਅੱਜ ਤੜਕੇ ਕਰੀਬ 3 ਵਜੇ ਮੁਕਾਬਲੇ ‘ਚ ਸੀਆਰਪੀਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹੀਰਾਨਗਰ ਉਪਜ਼ਿਲਾ ਹਸਪਤਾਲ ਲਿਜਾਇਆ ਗਿਆ, ਪਰ ਜਵਾਨ ਕਬੀਰ ਦਾਸ ਨੂੰ ਬਚਾਇਆ ਨਹੀਂ ਜਾ ਸਕਿਆ।