Jammu Kashmir News: ਬਰਫ਼ਬਾਰੀ ਕਾਰਨ ਆਵਾਜਾਈ ਹੋਈ ਠੱਪ, ਲਗਾਤਾਰ ਹੋ ਰਹੀ ਬਾਰਿਸ਼

17 ਨਵੰਬਰ 2024: ਉੱਤਰੀ ਕਸ਼ਮੀਰ (north Kashmir) ਦੇ ਕੁਪਵਾੜਾ (Kupwara) ਜ਼ਿਲ੍ਹੇ ਦੇ ਮਾਛਿਲ ਦੇ ਸਰਹੱਦੀ ਖੇਤਰ (border area) ਵਿੱਚ ਤਿੰਨ ਤੋਂ ਚਾਰ ਇੰਚ ਬਰਫ਼ਬਾਰੀ ਦਰਜ ਕੀਤੀ ਗਈ ਹੈ, ਜੋ ਅਜੇ ਵੀ ਜਾਰੀ ਹੈ। ਭਾਰੀ ਬਰਫ਼ਬਾਰੀ ਕਾਰਨ ਇਲਾਕੇ ਵਿੱਚ ਆਵਾਜਾਈ ਠੱਪ ਹੋ ਗਈ ਹੈ, ਜਿਸ ਨਾਲ ਵਸਨੀਕਾਂ ਦਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਕੁਪਵਾੜਾ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ‘ਚ ਬਰਫਬਾਰੀ ਅਤੇ ਬਾਰਿਸ਼ ਹੋ ਰਹੀ ਹੈ। ਮੈਦਾਨੀ ਇਲਾਕਿਆਂ ‘ਚ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਦਕਿ ਉੱਪਰੀ ਅਤੇ ਪਹਾੜੀ ਇਲਾਕਿਆਂ ‘ਚ ਤਾਜ਼ਾ ਬਰਫਬਾਰੀ ਹੋਈ ਹੈ।

ਇਸ ਨਾਲ ਸੀਤ ਲਹਿਰ ਤੇਜ਼ ਹੋ ਗਈ ਹੈ, ਜਿਸ ਨਾਲ ਸਥਾਨਕ ਲੋਕਾਂ ਲਈ ਕਾਫੀ ਚੁਣੌਤੀਆਂ ਪੈਦਾ ਹੋ ਗਈਆਂ ਹਨ। ਇਸ ਦੌਰਾਨ, ਬੀਆਰਓ ਇੰਡੀਆ ਦੇ 109 ਆਰਸੀਸੀ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਫਰਾਕੀਆਂ ਗਲੀ ਅਤੇ ਸਾਧਨਾ ਰੋਡ ‘ਤੇ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

 

Scroll to Top