11 ਨਵੰਬਰ 2024: ਜੰਮੂ ਕਸ਼ਮੀਰ (jammu and kashmir) ਦੇ ਬਾਂਦੀਪੋਰਾ ‘ਚ ਪਹਿਲੀ ਬਰਫਬਾਰੀ ਹੋਈ ਹੈ, ਬਾਂਦੀਪੋਰਾ ਦੀਆਂ ਵਾਦੀਆਂ ਤੇ ਬਰਫ਼ (snow) ਦੀ ਚਾਦਰ ਢੱਕੀ ਹੋਈ ਨਜ਼ਰ ਦੇ ਰਹੀ ਹੈ, ਦੱਸ ਦੇਈਏ ਕਿ ਇਸ ਬਰਫਬਾਰੀ ਤੋਂ ਬਾਅਦ ਮੌਸਮ ਸੁਹਾਵਣਾ ਹੋ ਗਿਆ ਹੈ| ਵੱਡੀ ਗਿਣਤੀ ਦੇ ਵਿੱਚ ਜੋ ਸੈਲਾਨੀ ਹਨ ਉਹ ਵੀ ਇਸ ਵੱਲ ਹੁਣ ਰੁਖ ਕਰ ਰਹੇ ਹਨ| ਬਾਂਦੀਪੋਰਾ ‘ਚ ਇਸ ਸੀਜ਼ਨ ਦੀ ਪਹਿਲੀ ਬਰਫਬਾਰੀ (snowfall.) ਸਾਹਮਣੇ ਆਈ ਹੈ, ਜੇ ਗੱਲ ਕਰੀਏ ਨੋਰਥ ਇੰਡੀਆ ਦੀ ਤਾ ਇਥੇ ਮੱਠੀ-ਮੱਠੀ ਠੰਡ ਪੈਣੀ ਸ਼ੁਰੂ ਹੋ ਗਈ ਹੈ| ਉਥੇ ਹੀ ਜੇ ਦੇਈਏ ਤਾ ਸਵੇਰ ਦੇ ਤੇ ਰਾਤ ਦੇ ਤਾਪਮਾਨ ਦੇ ਵਿਚ ਕਾਫੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ| ਇਹ 12 ਨਵੰਬਰ ਦੀ ਸਵੇਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਵਿੱਚ ਗੁਰੇਜ਼ ਘਾਟੀ ਸਮੇਤ ਕਸ਼ਮੀਰ ਡਿਵੀਜ਼ਨ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕਰਦੇ ਹੋਏ ਮੌਸਮ ਦੀ ਸਲਾਹ ਜਾਰੀ ਕੀਤੀ ਹੈ। ਇਸ ਤੋਂ ਇਲਾਵਾ 11 ਨਵੰਬਰ ਨੂੰ ਕਸ਼ਮੀਰ ਦੇ ਮੈਦਾਨੀ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਬਰਫ਼ਬਾਰੀ ਹੋਣ ਦੀ ਸੰਭਾਵਨਾ ਵਾਲੇ ਹੋਰ ਖੇਤਰਾਂ ਵਿੱਚ ਰਾਜ਼ਦਾਨ ਟੌਪ, ਸਿੰਥਨ ਟਾਪ, ਪੀਰ ਕੀ ਗਲੀ, ਗੁਲਮਰਗ ਦੇ ਫੇਜ਼ 2 ਅਤੇ ਪਹਿਲਗਾਮ ਅਤੇ ਸੋਨਮਰਗ ਦੇ ਉੱਚੇ ਹਿੱਸੇ ਸ਼ਾਮਲ ਹਨ।