Jammu Kashmir News: ਖੱਡ ‘ਚ ਡਿੱਗਿਆ ਫੌਜ ਦਾ ਟਰੱਕ, 4 ਜਵਾਨਾਂ ਦੀ ਮੌ.ਤ

5 ਜਨਵਰੀ 2025: ਜੰਮੂ-ਕਸ਼ਮੀਰ (jammu kashmir) ਦੇ ਬਾਂਦੀਪੋਰਾ ਜ਼ਿਲੇ ‘ਚ ਫੌਜ ਦੇ (army truck) ਟਰੱਕ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਸ਼ਨੀਵਾਰ ਦੁਪਹਿਰ ਨੂੰ ਫੌਜ ਦਾ (army truck) ਇਕ ਟਰੱਕ ਖਾਈ ‘ਚ ਡਿੱਗ ਗਿਆ। ਇਸ ਹਾਦਸੇ ‘ਚ 4 ਜਵਾਨਾਂ (died) ਦੀ ਮੌਤ ਹੋ ਗਈ। 2 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੂੰ ਨੇੜਲੇ ਹਸਪਤਾਲ (hospital) ‘ਚ ਭਰਤੀ ਕਰਵਾਇਆ ਗਿਆ ਹੈ। ਟਰੱਕ ਵਿੱਚ ਸਿਰਫ਼ 6 ਸਿਪਾਹੀ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਜ਼ਿਲੇ ਦੇ ਐੱਸਕੇ ਪਾਇਨ ਇਲਾਕੇ ‘ਚ ਵਾਪਰਿਆ। ਇੱਥੇ ਟਰੱਕ ਸੜਕ ਤੋਂ ਫਿਸਲ ਕੇ ਟੋਏ ਵਿੱਚ ਜਾ ਡਿੱਗਿਆ।

ਫੌਜ ਨੇ ਇਸ ਘਟਨਾ ‘ਤੇ ਬਿਆਨ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਸੀ। ਇਸ ਕਾਰਨ ਟਰੱਕ (truck) ਸੜਕ ਤੋਂ ਫਿਸਲ ਕੇ ਟੋਏ ਵਿੱਚ ਜਾ ਡਿੱਗਿਆ।

ਮ੍ਰਿਤਕ ਜਵਾਨਾਂ ਦੀ ਪਛਾਣ ਪਵਨ ਕੁਮਾਰ, ਹਰੀਰਾਮ, ਜਤਿੰਦਰ ਕੁਮਾਰ ਅਤੇ ਨਤੀਸ਼ ਕੁਮਾਰ ਵਜੋਂ ਹੋਈ ਹੈ। ਜ਼ਖਮੀ ਫੌਜੀਆਂ ਦੇ ਨਾਂ ਗੜਲੀ ਸ਼ੰਕਰ ਅਤੇ ਵਲਪਾ ਕੁਮਾਰ ਹਨ।

read more: ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਦ.ਹਿ.ਸ਼.ਤ.ਗ.ਰ.ਦਾਂ ਵਿਚਾਲੇ ਮੁਕਾਬਲਾ ਜਾਰੀ

 

Scroll to Top