ਚੰਡੀਗੜ੍ਹ ,13 ਅਗਸਤ 2021: 15 ਅਗਸਤ ਨੂੰ ਭਾਰਤ ਦਾ 75ਵਾਂ ਆਜ਼ਾਦੀ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਜੰਮੂ ‘ਚ ਵੇ ਕਈ ਥਾਂਵਾਂ ‘ਤੇ ਆਜ਼ਾਦੀ ਦਿਵਸ ਦੀਆ ਤਿਆਰੀਆਂ ਸ਼ੁਰੂ ਹੋ ਗਇਆ ਹਨ । ਜੰਮੂ ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਅੱਤਵਦੀ ਸੰਗਠਨ ਕੋਈ ਵੱਡਾ ਹਮਲਾ ਕਰਨ ਦੀ ਸਾਜਿਸ਼ ਰੱਚ ਰਿਹਾ |
ਇਸ ਮੌਕੇ ਡੀ ਜੀ ਪੀ ਦਿਲਬਾਗ ਸਿੰਘ ਨਈ ਕਿਹਾ ਸਾਡੀ ਫ਼ੌਜ ਪੂਰੀ ਤਰ੍ਹਾਂ ਤਿਆਰ ਹੈ, ਨਾਲ ਹੀ ਸਾਡੀ ਪੁਲਸ, ਖੁਫ਼ੀਆ ਏਜੰਸੀਆਂ ਸਮੇਤ ਹੋਰ ਸੁਰੱਖਿਆ ਫ਼ੋਰਸਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ।
ਡੀ ਜੀ ਪੀ ਦਿਲਬਾਗ ਸਿੰਘ ਨੇ ਸੁਰੱਖਿਆ ਨੂੰ ਲੈ ਕੇ ਲੋਕ ਨੂੰ ਵਿਸ਼ਵਾਸ ਜਤਾਉਂਦੇ ਹੋਏ ਕਿਹਾ,”ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਅਜਿਹੀ ਕਿਸੇ ਵੀ ਯੋਜਨਾ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਉਨ੍ਹਾਂ ਦੀ ਹਾਰ ਕੋਸ਼ਿਸ਼ ਅਸਫ਼ਲ ਕਰਨ ‘ਚ ਪੂਰੀ ਤਰ੍ਹਾਂ ਸਫ਼ਲ ਰਹਾਂਗੇ।”