ASI arrested

Jammu: BSF ਦੇ ਜਵਾਨਾਂ ਨੇ 31 ਸਾਲਾ ਪਾਕਿਸਤਾਨੀ ਘੁ.ਸ.ਪੈ.ਠੀ.ਏ ਨੂੰ ਕੀਤਾ ਗ੍ਰਿਫਤਾਰ

9 ਅਕਤੂਬਰ 2024: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਜੰਮੂ ‘ਚ ਕੌਮਾਂਤਰੀ ਸਰਹੱਦ ‘ਤੇ ਇਕ 31 ਸਾਲਾ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਸੁਰੱਖਿਆ ਅਧਿਕਾਰੀਆਂ ਵੱਲੋਂ ਅੱਜ ਯਾਨੀ ਕਿ ਬੁੱਧਵਾਰ ਨੂੰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਦੇ ਸਰਗੋਧਾ ਦੇ ਰਹਿਣ ਵਾਲੇ ਸ਼ਾਹਿਦ ਇਮਰਾਨ ਨੂੰ ਮੰਗਲਵਾਰ ਸ਼ਾਮ ਨੂੰ ਸਰਹੱਦ ਪਾਰ ਤੋਂ ਘੁਸਪੈਠ ਕਰਨ ਤੋਂ ਬਾਅਦ ਮਕਵਾਲ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇਮਰਾਨ ਦੇ ਕਬਜ਼ੇ ਵਿੱਚੋਂ ਦੋ ਚਾਕੂ, ਇੱਕ ਸਮਾਰਟ ਘੜੀ, ਇੱਕ ਸਿਗਰਟ ਦਾ ਪੈਕੇਟ, ਇੱਕ ਖਾਲੀ ਸਿਮ ਕਾਰਡ ਧਾਰਕ ਅਤੇ ਪਾਕਿਸਤਾਨੀ ਕਰੰਸੀ ਵਿੱਚ 5 ਰੁਪਏ ਦਾ ਸਿੱਕਾ ਬਰਾਮਦ ਹੋਇਆ ਹੈ। ਘੁਸਪੈਠੀਏ ਨੇ ਦਾਅਵਾ ਕੀਤਾ ਕਿ ਉਹ ਅਣਜਾਣੇ ਵਿੱਚ ਸਰਹੱਦ ਪਾਰ ਕਰ ਗਿਆ ਸੀ। ਅਧਿਕਾਰੀਆਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

Scroll to Top