Umar Abdullah

Jammu and Kashmir: ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਹਿੰਦੂ ਆਗੂ ਨੂੰ ਬਣਾਇਆ ਡਿਪਟੀ CM

ਚੰਡੀਗੜ੍ਹ, 16 ਅਕਤੂਬਰ 2024: ਜੰਮੂ-ਕਸ਼ਮੀਰ (Jammu and Kashmir) ‘ਚ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ (Umar Abdullah) ਨੇ ਅੱਜ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ | ਇਸਤੋਂ ਇਲਾਵਾ ਉਮਰ ਅਬਦੁੱਲਾ ਕੇਂਦਰ ਸ਼ਾਸਿਤ ਰਾਜ ਦੇ ਪਹਿਲੇ ਮੁੱਖ ਮੰਤਰੀ ਬਣੇ ਹਨ |

ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਉਮਰ ਅਬਦੁੱਲਾ ਅਤੇ ਪੰਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਹੈ । ਨਵੀਂ ਸਰਕਾਰ ‘ਚ ਉਮਰ ਅਬਦੁੱਲਾ ਨੇ ਜੰਮੂ ਖੇਤਰ ਤੋਂ ਆਉਣ ਵਾਲੇ ਸੁਰਿੰਦਰ ਕੁਮਾਰ ਚੌਧਰੀ ਨੂੰ ਉਪ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਨੇ ਨੌਸ਼ਹਿਰਾ ਸੀਟ ਤੋਂ ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੂੰ ਹਰਾਇਆ।

Umar Abdullah

ਜੰਮੂ-ਕਸ਼ਮੀਰ ਦੀ ਨਵੀਂ ਕੈਬਨਿਟ ‘ਚ ਉਮਰ ਅਬਦੁੱਲਾ ਮੁੱਖ ਮੰਤਰੀ, ਕੈਬਿਨਟ ਮੰਤਰੀਆਂ ‘ਚ ਸਤੀਸ਼ ਸ਼ਰਮਾ, ਜਾਵੇਦ ਰਾਣਾ, ਸਕੀਨਾ ਇੱਟੂ, ਜਾਵੇਦ ਅਹਿਮਦ ਡਾਰ ਸ਼ਾਮਲ ਹਨ | ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਤਾਰਿਕ ਹਮੀਦ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਫਿਲਹਾਲ ਜੰਮੂ-ਕਸ਼ਮੀਰ ਸਰਕਾਰ ‘ਚ ਮੰਤਰਾਲੇ ‘ਚ ਸ਼ਾਮਲ ਨਹੀਂ ਹੋ ਰਹੀ ਹੈ। ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ, ‘ਕਈ ਸਾਲਾਂ ਬਾਅਦ ਜੰਮੂ-ਕਸ਼ਮੀਰ ਨੂੰ ਆਪਣੀ ਸਰਕਾਰ ਮਿਲੀ ਹੈ। ਲੋਕਾਂ ਨੇ ਸਥਿਰ ਸਰਕਾਰ ਚੁਣੀ ਹੈ।

ਉਮਰ ਅਬਦੁੱਲਾ ਦੇ ਸਹੁੰ ਚੁੱਕ ਸਮਾਗਮ ‘ਚ ਮਲਿਕਾਅਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਅਖਿਲੇਸ਼ ਯਾਦਵ, ਪ੍ਰਕਾਸ਼ ਕਰਤ, ਕਨੀਮੋਝੀ, ਮਹਿਬੂਬਾ ਮੁਫਤੀ ਵਰਗੇ ਵਿਰੋਧੀ ਗਠਜੋੜ ‘ਭਾਰਤ’ ਦੇ ਆਗੂਆਂ ਨੇ ਸ਼ਿਰਕਤ ਕੀਤੀ ਹੈ ।

Scroll to Top