July 8, 2024 3:21 am
Srinagar

ਜੰਮੂ-ਕਸ਼ਮੀਰ: ਸ੍ਰੀਨਗਰ ‘ਚ ਕਤਲ ਕੀਤੇ ਦੋਵੇਂ ਪੰਜਾਬੀ ਨੌਜਵਾਨਾਂ ਦੀ ਹੋਈ ਪਛਾਣ

ਚੰਡੀਗੜ੍ਹ, 08 ਫਰਵਰੀ 2024: ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ (Srinagar) ‘ਚ ਬੁੱਧਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ, ਇਨ੍ਹਾਂ ਦੋਵੇਂ ਦੋਸਤਾਂ ਦੀ ਪਛਾਣ ਹੋ ਚੁੱਕੀ ਹੈ, ਦੋਵੇਂ ਦੀ ਦੋਸਤ ਸਨ ਅਤੇ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਸਨ ਅਤੇ ਅੰਮ੍ਰਿਤਪਾਲ ਸਿੰਘ (31) ਅਤੇ ਰੋਹਿਤ (25) ਵਜੋਂ ਹੋਈ ਹੈ | ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ |

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀਨਗਰ (Srinagar) ਦੇ ਸ਼ਹੀਦ ਗੰਜ ‘ਚ ਹੋਏ ਹਮਲੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਏ ਰੋਹਿਤ ਦੀ ਸਵੇਰੇ ਕਰੀਬ 7.55 ਵਜੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (SKIMS) ‘ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਸ਼ਾਮ ਉਸ ਸਮੇਂ ਅਣਪਛਾਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਦੋਂ ਉਹ ਸ੍ਰੀਨਗਰ ਇਲਾਕੇ ‘ਚ ਕਿਰਾਏ ਦੇ ਮਕਾਨ ‘ਤੇ ਜਾ ਰਹੇ ਸਨ। ਅੰਮ੍ਰਿਤਪਾਲ ਸਿੰਘ ਇੱਕ ਠੇਕੇਦਾਰ ਨਾਲ ਲੱਕੜ ਦਾ ਕੰਮ ਕਰਦਾ ਸੀ |

ਦੂਜੇ ਪਾਸੇ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਪੋਸਟਮਾਰਟਮ ਦੀ ਰਿਪੋਰਟ ਨਹੀਂ ਦਿੱਤੀ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਦੇ ਸਰੀਰ ‘ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ, ਸਿਰਫ ਮੂੰਹ ਤੇ ਸੱਟਾ ਹਨ | ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਜਾਂ ਸਹੀ ਕਾਰਨ ਨਹੀਂ ਦੱਸਿਆ ਜਾਂਦਾ ਉਦੋਂ ਤੱਕ ਅੰਮ੍ਰਿਤਪਾਲ ਦਾ ਸਸਕਾਰ ਨਹੀਂ ਕੀਤਾ ਜਾਵੇਗਾ |

ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਗੋਲੀ ਵੱਜੀ ਹੈ, ਲੇਕਿਨ ਸੈਂਟੀਮੀਟਰ ‘ਚ ਰਿਪੋਰਟ ਆਈ ਹੈ ਅਤੇ ਗੋਲੀ ਨਾਲ ਹੋਈ ਇੰਜਰੀ ਰਿਪੋਰਟ ਦਿੱਤੀ ਗਈ ਹੈ | ਜੰਮੂ-ਕਸ਼ਮੀਰ ਸਰਕਾਰ ਵੱਲੋਂ ਇਕ ਲੱਖ ਰੁਪਏ ਦਾ ਚੈੱਕ ਤੇ 50 ਹਜ਼ਾਰ ਨਗਦ ਭੇਜਿਆ ਗਿਆ ਹੈ |