Jammu and Kashmir: ਅਖਨੂਰ ‘ਚ ਅੱ.ਤ.ਵਾ.ਦੀ.ਆਂ ਨੇ ਫੌਜ ਦੀ ਗੱਡੀ ਨੂੰ ਬਣਾਇਆ ਨਿਸ਼ਾਨਾ

28 ਅਕਤੂਬਰ 2024: ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ (Akhnoor) ਦੇ ਜੋਗਵਾਨ ਖੇਤਰ ਵਿੱਚ ਐਲਓਸੀ ਦੇ ਕੋਲ ਸ਼ੱਕੀ ਅੱਤਵਾਦੀਆਂ ਨੇ ਫੌਜ ਦੇ ਇੱਕ ਵਾਹਨ ‘ਤੇ ਗੋਲੀਬਾਰੀ ਕੀਤੀ। ਅੱਤਵਾਦੀਆਂ (Terrorists ) ਨੇ ਸਵੇਰੇ ਕਰੀਬ 7.25 ਵਜੇ ਫੌਜ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਫੌਜ ਦੇ ਜਵਾਨਾਂ ਨੇ  ਪੁਲਿਸ ਦੇ ਨਾਲ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਨੂੰ ਘੇਰ ਲਿਆ ਹੈ। ਨਾਲ ਹੀ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।

 

ਜਾਣਕਾਰੀ ਮੁਤਾਬਕ ਫੌਜ ਦੇ ਜਵਾਨ ਭੱਠਲ ਤੋਂ ਅਖਨੂਰ ਜਾ ਰਹੇ ਸਨ। ਪਿੰਡ ਵਾਸੀਆਂ ਨੇ ਖੌਰ ਦੇ ਭੱਠਲ ਇਲਾਕੇ ਵਿੱਚ ਆਸਣ ਮੰਦਰ ਨੇੜੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦਿੱਤੀ ਸੀ।

ਅੱਤਵਾਦੀਆਂ ਨੇ ਗੱਡੀ ‘ਤੇ 15 ਤੋਂ 20 ਰਾਉਂਡ ਫਾਇਰ ਕੀਤੇ। ਹਾਲਾਂਕਿ ਇਸ ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕਾਰ ਵਿੱਚ ਬੈਠੇ ਸਿਪਾਹੀ ਸੁਰੱਖਿਅਤ ਹਨ।

Scroll to Top