ਜੰਮੂ-ਕਸ਼ਮੀਰ, 10 ਨਵੰਬਰ 2025: ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਡਾਕਟਰ ਦੇ ਘਰੋਂ 360 ਕਿਲੋ ਵਿਸਫੋਟਕ (ਸ਼ੱਕੀ ਅਮੋਨੀਅਮ ਨਾਈਟ੍ਰੇਟ) ਬਰਾਮਦ ਕੀਤਾ ਗਿਆ। ਜੰਮੂ-ਕਸ਼ਮੀਰ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਅਸਾਲਟ ਰਾਈਫਲਾਂ ਅਤੇ ਗੋਲਾ ਬਾਰੂਦ ਵੀ ਮਿਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਡਾਕਟਰ ਦਾ ਨਾਮ ਮੁਜ਼ਮਿਲ ਸ਼ਕੀਲ ਅਤੇ ਆਦਿਲ ਹੈ। ਉਹ ਫਰੀਦਾਬਾਦ ਦੀ ਅਲਫਲਾਹ ਯੂਨੀਵਰਸਿਟੀ ‘ਚ ਪੜ੍ਹਾਉਂਦਾ ਸੀ ਅਤੇ ਪੁਲਵਾਮਾ ਦੇ ਕੋਇਲ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ, 7 ਨਵੰਬਰ ਨੂੰ, ਜੰਮੂ-ਕਸ਼ਮੀਰ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਡਾਕਟਰ ਆਦਿਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਕਸ਼ਮੀਰ ਦੇ ਅਨੰਤਨਾਗ ਦਾ ਰਹਿਣ ਵਾਲਾ ਹੈ। ਆਦਿਲ ਨੇ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ‘ਚ ਪ੍ਰੈਕਟਿਸ ਕੀਤੀ। ਉਸਨੇ 2024 ‘ਚ ਉੱਥੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ ‘ਚ ਸਹਾਰਨਪੁਰ ‘ਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।
ਰਿਪੋਰਟਾਂ ਮੁਤਾਬਕ ਡਾਕਟਰ ਮੁਜ਼ਮਿਲ ਨੇ ਤਿੰਨ ਮਹੀਨੇ ਪਹਿਲਾਂ ਫਰੀਦਾਬਾਦ ਦੇ ਧੌਜ ਪਿੰਡ ‘ਚ ਇੱਕ ਕਮਰਾ ਕਿਰਾਏ ‘ਤੇ ਲਿਆ ਸੀ। ਉਹ ਉੱਥੇ ਨਹੀਂ ਰਹਿੰਦਾ ਸੀ, ਉਨ੍ਹਾਂ ਨੇ ਸਿਰਫ਼ ਆਪਣਾ ਸਮਾਨ ਸਟੋਰ ਕਰਨ ਲਈ ਕਮਰਾ ਕਿਰਾਏ ‘ਤੇ ਲਿਆ ਸੀ।
ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਅੱ.ਤ.ਵਾ.ਦੀ.ਆਂ ਤੋਂ ਹੁਣ ਤੱਕ ਕੁੱਲ 2,900 ਕਿਲੋਗ੍ਰਾਮ ਆਈਈਡੀ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਇਹ ਮਾਡਿਊਲ ਜੈਸ਼-ਏ-ਮੁਹੰਮਦ (ਜੇਈਐਮ) ਅਤੇ ਅੰਸਾਰ ਗਜ਼ਵਤ-ਉਲ-ਹਿੰਦ (ਏਜੀਯੂਐਚ) ਵਰਗੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਕਿਹਾ ਕਿ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰਦੇ ਸਨ ਅਤੇ ਸੋਸ਼ਲ ਮੀਡੀਆ ਅਤੇ ਐਨਕ੍ਰਿਪਟਡ ਚੈਨਲਾਂ ਰਾਹੀਂ ਅੱ.ਤ.ਵਾ.ਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਹੁਣ ਤੱਕ ਆਰਿਫ਼ ਨਿਸਾਰ ਡਾਰ ਸਾਹਿਲ, ਨੌਗਾਮ (ਸ੍ਰੀਨਗਰ), ਯਾਸਿਰ-ਉਲ-ਅਸ਼ਰਫ, ਨੌਗਾਮ (ਸ਼੍ਰੀਨਗਰ) ਮਕਸੂਦ ਅਹਿਮਦ ਡਾਰ ਸ਼ਾਹਿਦ, ਨੌਗਾਮ (ਸ੍ਰੀਨਗਰ) ਮੌਲਾਨਾ ਇਰਫਾਨ ਅਹਿਮਦ (ਸ਼ੋਪੀਆਂ), ਜ਼ਮੀਰ ਅਹਿਮਦ ਅਹੰਗਰ ਮੁਤਲਾਸ਼, ਵਾਕੁਰਾ (ਗਾਂਦਰਬਲ), ਡਾ: ਮੁਜ਼ੱਮਿਲ ਅਹਿਮਦ ਗਨਾਈ ਮੁਸਾਏਬ ਅਤੇ ਡਾਕਟਰ ਆਦਿਲ ਨੂੰ ਗ੍ਰਿਫਤਾਰ ਕੀਤਾ ਹੈ |
Read More: ਕਸ਼ਮੀਰ ਦੇ ਬਾਂਦੀਪੋਰਾ ‘ਚ ਭਾਰਤੀ ਸੁਰੱਖਿਆ ਬਲਾਂ ਨੇ ਦੋ ਅੱ.ਤ.ਵਾ.ਦੀਆਂ ਨੂੰ ਕੀਤਾ ਢੇਰ




