Jammu and Kashmir: ਬਾਰਾਮੂਲਾ ਜ਼ਿਲ੍ਹੇ ‘ਚ ਦਰਦਨਾਕ ਹਾਦਸਾ, ਪੁਲਿਸ ਅਧਿਕਾਰੀਆਂ ਹਾ.ਦ.ਸਾ.ਗ੍ਰ.ਸ.ਤ

30 ਮਈ 2025: ਜੰਮੂ-ਕਸ਼ਮੀਰ (jammu kashmir) ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਨੂੰ ਉੜੀ ਖੇਤਰ ਵਿੱਚ ਡਿਊਟੀ ‘ਤੇ ਜਾ ਰਹੇ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਅੱਠ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪੁਲਿਸ ਵਾਹਨ ਅਚਾਨਕ ਫਿਸਲ ਕੇ ਟਵਿਨ ਬ੍ਰਿਜ ਨੇੜੇ ਪਲਟ ਗਿਆ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉੜੀ ਦੇ ਉਦੋਸਾ ਥਾਣੇ ਦੀ ਇੱਕ ਜਿਪਸੀ ਅਧਿਕਾਰੀਆਂ ਨਾਲ ਤਾਇਨਾਤੀ ਲਈ ਜਾ ਰਹੀ ਸੀ, ਜਦੋਂ ਇਹ ਸੜਕ ਤੋਂ ਫਿਸਲ ਕੇ ਟਵਿਨ ਬ੍ਰਿਜ ਨੇੜੇ ਪਲਟ ਗਈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ ਅੱਠ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਉਪ ਜ਼ਿਲ੍ਹਾ ਹਸਪਤਾਲ (SDH) ਉੜੀ ਲਿਜਾਇਆ ਗਿਆ।

Read More:  ਫੌਜ ਦਾ ਵਾਹਨ ਹਾ.ਦ.ਸਾ.ਗ੍ਰ.ਸ.ਤ, ਤਿੰਨ ਸੈਨਿਕਾਂ ਦੀ ਮੌ.ਤ

Scroll to Top