ਜੰਮੂ-ਕਸ਼ਮੀਰ: ਬੱਸ ਹਮਲੇ ਦੇ ਮਾਮਲੇ ‘ਚ NIA ਦੀ ਰੇਡ, 7 ਥਾਵਾਂ ‘ਤੇ ਲਈ ਜਾ ਰਹੀ ਤਲਾਸ਼ੀ

27 ਸਤੰਬਰ 2204: ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜੰਮੂ-ਕਸ਼ਮੀਰ ‘ਚ ਰਿਆਸੀ ਬੱਸ ਹਮਲੇ ਨਾਲ ਜੁੜੇ ਮਾਮਲੇ ‘ਚ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ ਹੈ। ਏਜੰਸੀ ਰਿਆਸੀ ਅਤੇ ਰਾਜੌਰੀ ‘ਚ ਸੱਤ ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ। ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਉਹ ਹਾਈਬ੍ਰਿਡ ਅੱਤਵਾਦੀਆਂ ਅਤੇ ਓਵਰ-ਗਰਾਊਂਡ ਵਰਕਰਾਂ (OGW) ਨਾਲ ਜੁੜੇ ਹੋਏ ਹਨ।

 

9 ਜੂਨ ਨੂੰ ਜੰਮੂ-ਕਸ਼ਮੀਰ ਦੇ ਰਿਆਸੀ ‘ਚ ਸ਼ਿਵ ਖੋੜੀ ਤੋਂ ਕਟੜਾ ਜਾ ਰਹੀ ਬੱਸ ‘ਤੇ ਦੋ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਡਰਾਈਵਰ ਨੂੰ ਗੋਲੀ ਲੱਗਣ ਕਾਰਨ 53 ਸੀਟਰ ਬੱਸ ਖਾਈ ਵਿੱਚ ਡਿੱਗ ਗਈ। ਇਸ ਘਟਨਾ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ 41 ਜ਼ਖਮੀ ਹੋ ਗਏ। ਅੱਤਵਾਦੀ ਫੌਜ ਦੀ ਵਰਦੀ ਪਾ ਕੇ ਆਏ ਸਨ।

Scroll to Top