ਚੰਡੀਗੜ੍ਹ, 08 ਅਕਤੂਬਰ 2024: ਜੰਮੂ-ਕਸ਼ਮੀਰ (Jammu and Kashmir) ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੇ ਲੀਡ ਬਣਾਈ ਹੋਈ ਹੈ | ਹੁਣ ਤੱਕ ਦੇ ਚੋਣ ਰੁਝਾਨਾਂ ਮੁਤਾਬਕ ਕਾਂਗਰਸ ਗਠਜੋੜ 90 ‘ਚੋਂ 43 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਜਦਕਿ ਭਾਜਪਾ 28 ਸੀਟਾਂ ‘ਤੇ ਅੱਗੇ ਹੈ।
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਰੁਝਾਨਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੀਡੀਪੀ 2 ਸੀਟਾਂ ‘ਤੇ ਅੱਗੇ ਹੈ, ਜਦਕਿ ਆਜ਼ਾਦ ਉਮੀਦਵਾਰ 6 ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਨੈਸ਼ਨਲ ਕਾਨਫਰੰਸ 43 ਸੀਟਾਂ ‘ਤੇ ਅੱਗੇ ਹੈ ਜਦਕਿ ਕਾਂਗਰਸ 8 ਸੀਟਾਂ ‘ਤੇ ਅੱਗੇ ਹੈ।
ਜਿਵੇਂ ਕਿ ਰੁਝਾਨ ਨੈਸ਼ਨਲ ਕਾਨਫਰੰਸ ਦੇ ਪੱਖ ਵਿੱਚ ਦਿਖਾਈ ਦਿੱਤੇ, ਪਾਰਟੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ (Jammu and Kashmir) ਦੇ ਲੋਕਾਂ ਦੇ ਫਤਵੇ ਨਾਲ ਕੋਈ ਛੇੜਛਾੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਜੋ ਵੀ ਹੁੰਦਾ ਹੈ, ਪਾਰਦਰਸ਼ੀ ਢੰਗ ਨਾਲ ਹੋਣਾ ਚਾਹੀਦਾ ਹੈ।
ਜੇਕਰ ਜਨਤਾ ਦਾ ਫਤਵਾ ਭਾਜਪਾ ਦੇ ਖ਼ਿਲਾਫ ਹੈ ਤਾਂ ਭਾਜਪਾ ਨੂੰ ਕੋਈ ‘ਜੁਗਾੜ’ ਜਾਂ ਹੋਰ ਕੁਝ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਰਾਜ ਭਵਨ ਅਤੇ ਕੇਂਦਰ ਨੂੰ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਸੰਸਦੀ ਚੋਣਾਂ ‘ਚ ਕੀਤਾ ਸੀ।