Jammu and Kashmir: ਭਾਰਤੀ ਫੌਜ ਦੀ ਰੋਮੀਓ ਫੋਰਸ ਨੇ ਬਰਾਮਦ ਕੀਤੇ ਹ.ਥਿ.ਆ.ਰ ਅਤੇ ਵਿ.ਸ.ਫੋ.ਟ.ਕ

6 ਅਕਤੂਬਰ 2024: ਭਾਰਤੀ ਫੌਜ ਦੀ ਰੋਮੀਓ ਫੋਰਸ ਨੇ ਜੰਮੂ-ਕਸ਼ਮੀਰ ਦੇ ਝੁਲਸ ਇਲਾਕੇ ‘ਚ ਭਾਰੀ ਮਾਤਰਾ ‘ਚ ਹਥਿਆਰ ਅਤੇ ਵਿਸਫੋਟਕ ਜ਼ਬਤ ਕੀਤਾ ਹੈ। ਪੁੰਛ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਫੌਜ ਦੇ ਅਧਿਕਾਰੀਆਂ ਮੁਤਾਬਕ ਇਕ ਸੂਹ ਦੇ ਆਧਾਰ ‘ਤੇ ਤਲਾਸ਼ੀ ਸ਼ੁਰੂ ਕੀਤੀ ਗਈ ਅਤੇ ਇਕ ਸ਼ੱਕੀ ਅੱਤਵਾਦੀ ਦੇ ਬੈਗ ‘ਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਪਾਕਿਸਤਾਨੀ ਮੂਲ ਦੇ ਏਕੇ 47 ਅਤੇ ਪਿਸਤੌਲ ਦੇ ਰਾਉਂਡ, ਆਰਸੀਆਈਈਡੀ, ਟਾਈਮ ਡਿਸਟ੍ਰਕਸ਼ਨ ਆਈਈਡੀ, ਸਟੋਵ ਆਈਈਡੀ, ਆਈਈਡੀ ਲਈ ਵਿਸਫੋਟਕ ਅਤੇ ਚੀਨੀ ਗ੍ਰਨੇਡ ਸ਼ਾਮਲ ਹਨ।

 

ਅਧਿਕਾਰੀਆਂ ਮੁਤਾਬਕ ਸਾਰੇ ਹਥਿਆਰ ਵਰਕਿੰਗ ਆਰਡਰ ਵਿੱਚ ਸਨ ਅਤੇ ਵਰਤੋਂ ਲਈ ਤਿਆਰ ਸਨ। ਇਸ ਤੋਂ ਪਹਿਲਾਂ ਪੁਲਿਸ ਅਤੇ ਫੌਜ ਦੀ ਏਰੀਆ ਡੋਮੀਨੇਸ਼ਨ ਪੈਟਰੋਲਿੰਗ ਟੀਮ ਨੂੰ ਜੰਮੂ ਦੇ ਰਿੰਗ ਰੋਡ ਘਰੋਟਾ ‘ਤੇ ਇੱਕ ਸ਼ੱਕੀ ਵਿਸਫੋਟਕ ਮਿਲਿਆ ਸੀ। ਬਾਅਦ ਵਿੱਚ ਬੰਬ ਨਿਰੋਧਕ ਦਸਤੇ ਨੇ ਸ਼ੱਕੀ ਵਿਸਫੋਟਕਾਂ ਨੂੰ ਨਸ਼ਟ ਕਰ ਦਿੱਤਾ।

Scroll to Top