28 ਨਵੰਬਰ 2024: ਕਸ਼ਮੀਰ ਘਾਟੀ (Kashmir Valley) ਵਿੱਚ ਆਉਣ ਵਾਲੇ ਸੈਲਾਨੀਆਂ ਲਈ ਇਹ ਖਾਸ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ (Jammu and Kashmir) ‘ਚ ਹਰ ਰੋਜ਼ ਬਰਫਬਾਰੀ (snowfall) ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਦਿਨਾਂ ‘ਚ ਮੁੜ ਤੋਂ ਫਿਰ ਸੈਲਾਨੀਆਂ(tourists) ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਜੰਮੂ-ਕਸ਼ਮੀਰ ( (Jammu and Kashmir)) ਦੇ ਉੱਚੇ ਇਲਾਕਿਆਂ ‘ਚ ਹੀ ਬਰਫਬਾਰੀ ਹੋ ਰਹੀ ਹੈ, ਜਦਕਿ ਮੈਦਾਨੀ ਇਲਾਕਿਆਂ ‘ਚ ਬਰਫਬਾਰੀ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਵੀ ਜੰਮੂ-ਕਸ਼ਮੀਰ ‘ਚ ਬਰਫਬਾਰੀ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੋਨਮਰਗ, ਗੁਲਮਰਗ ਅਤੇ ਪਹਿਲਗਾਮ (Sonamarg, Gulmarg and Pahalgam) ਵਰਗੀਆਂ ਥਾਵਾਂ ‘ਤੇ ਆ ਸਕਦੇ ਹੋ। ਇੱਥੇ ਤੁਹਾਨੂੰ ਅਸਲ ਵਿੱਚ ਬਰਫ਼ਬਾਰੀ ਦੇਖਣ ਨੂੰ ਮਿਲੇਗੀ।
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਸੈਲਾਨੀ ਸ਼੍ਰੀਨਗਰ ਦੀ ਡਲ ਝੀਲ ਦਾ ਵੀ ਆਨੰਦ ਲੈ ਸਕਦੇ ਹਨ, ਇਸ ਦੌਰਾਨ ਪੁਰਸ਼ ਅਤੇ ਮਹਿਲਾ ਸੈਲਾਨੀ ਡਲ ਝੀਲ ਦਾ ਦੌਰਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼੍ਰੀਨਗਰ ਸਣੇ ਪੂਰੀ ਘਾਟੀ ਦੇ ਸੈਲਾਨੀ ਮੈਦਾਨੀ ਇਲਾਕਿਆਂ ‘ਚ ਬਰਫਬਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।