ਸ਼੍ਰੀਨਗਰ, 23 ਅਪ੍ਰੈਲ 2025: Pahalgam News: ਜੰਮੂ-ਕਸ਼ਮੀਰ ਸਰਕਾਰ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦਿੱਤੇ ਜਾਣਗੇ।
ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਹ ਸਿਰਫ਼ ਲੋਕਾਂ ‘ਤੇ ਹੀ ਨਹੀਂ ਸਗੋਂ ਸਾਡੀ ਕਸ਼ਮੀਰੀਅਤ ਅਤੇ ਸਾਡੇ ਸਾਰਿਆਂ ‘ਤੇ ਹਮਲਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣ। ਮਹਿਬੂਬਾ ਨੇ ਕਿਹਾ, “ਸਾਨੂੰ ਸ਼ਰਮ ਹੈ ਕਿ ਕਸ਼ਮੀਰ ‘ਚ ਅਜਿਹਾ ਹਮਲਾ ਹੋਇਆ। ਅਸੀਂ ਸਾਰੇ ਪੀੜਤਾਂ ਦੇ ਨਾਲ ਖੜ੍ਹੇ ਹਾਂ।” ਉਨ੍ਹਾਂ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਮਨੁੱਖਤਾ ਅਤੇ ਕਸ਼ਮੀਰ ਦੀ ਪਛਾਣ ਨੂੰ ਠੇਸ ਪਹੁੰਚਾਉਂਦੀਆਂ ਹਨ।
ਜੰਮੂ-ਕਸ਼ਮੀਰ ਦੇ ਪਹਿਲਗਾਮ (Pahalgam) ‘ਚ ਸੈਲਾਨੀਆਂ ‘ਤੇ ਹੋਏ ਹਮਲੇ ਦੀ ਸ਼ੁਰੂਆਤੀ ਜਾਂਚ ‘ਚ ਕਈ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਚਾਰ ਅੱ.ਤ.ਵਾ.ਦੀ ਫੌਜ ਵਰਗੀ ਵਰਦੀ ਪਹਿਨ ਕੇ ਬੈਸਰਨ ਘਾਟੀ ਪਹੁੰਚੇ ਸਨ।
ਉਨ੍ਹਾਂ ਕੋਲ ਅਮਰੀਕੀ M4 ਕਾਰਬਾਈਨ ਰਾਈਫਲ ਅਤੇ AK-47 ਵਰਗੇ ਖਤਰਨਾਕ ਹਥਿਆਰ ਸਨ। ਮੰਗਲਵਾਰ ਸ਼ਾਮ ਤੱਕ ਮੌਕੇ ਤੋਂ 50 ਤੋਂ 70 ਗੋਲੀਬਾਰੀ ਵਾਲੇ ਕਾਰਤੂਸ ਬਰਾਮਦ ਕੀਤੇ ਗਏ ਸਨ। ਪੀੜਤਾਂ ਅਤੇ ਚਸ਼ਮਦੀਦਾਂ ਦੇ ਬਿਆਨਾਂ ਮੁਤਾਬਕ ਅੱ.ਤ.ਵਾ.ਦੀਆਂ ਨੇ ਪਹਿਲਾਂ ਸੈਲਾਨੀਆਂ ਨੂੰ ਬੰਦੂਕਾਂ ਦਿਖਾ ਕੇ ਰੋਕਿਆ। ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਇੱਕ ਪਾਸੇ ਹਟਣ ਲਈ ਕਿਹਾ। ਫਿਰ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਪੁੱਛਣ ਤੋਂ ਬਾਅਦ, ਉਨ੍ਹਾਂ ਨੇ ਨੇੜਿਓਂ ਗੋਲੀ ਮਾਰ ਦਿੱਤੀ ਅਤੇ ਬਾਅਦ ‘ਚ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ।
Read More: ਪਹਿਲਗਾਮ ਹ.ਮ.ਲਾ: ਅਮਿਤ ਸ਼ਾਹ ਨੇ ਸ਼੍ਰੀਨਗਰ ਵਿਖੇ ਮ੍ਰਿਤਕਾਂ ਨੂੰ ਦਿੱਤੀ ਸਰਧਾਂਜਲੀ