Omar Abdullah

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਦੀ PM ਮੋਦੀ ਨਾਲ ਮੁਲਾਕਾਤ, ਇਸ ਮੁੱਦੇ ‘ਤੇ ਹੋਈ ਚਰਚਾ

ਦਿੱਲੀ, 3 ਮਈ 2025: ਦਿੱਲੀ ‘ਚ ਅੱਜ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਜਿਕਰਯੋਗ ਹੈ ਕਿ ਉਮਰ ਅਬਦੁੱਲਾ ਪਹਿਲਗਾਮ ‘ਤੇ ਤਣਾਅ ਦੇ ਵਿਚਕਾਰ ਦਿੱਲੀ ਪਹੁੰਚੇ ਹਨ, ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੌਰਾਨ ਅੱ.ਤ.ਵਾ.ਦੀ ਹਮਲੇ ਤੋਂ ਬਾਅਦ ਦੀ ਸਥਿਤੀ ‘ਤੇ ਚਰਚਾ ਕੀਤੀ ਗਈ।

ਜੰਮੂ-ਕਸ਼ਮੀਰ ਦੇ ਪਹਿਲਗਾਮ ਸ਼ਹਿਰ ਨੇੜੇ ‘ਮਿੰਨੀ ਸਵਿਟਜ਼ਰਲੈਂਡ’ ਵਜੋਂ ਜਾਣੇ ਜਾਂਦੇ ਇੱਕ ਸੈਰ-ਸਪਾਟਾ ਸਥਾਨ ‘ਤੇ ਮੰਗਲਵਾਰ ਦੁਪਹਿਰ ਨੂੰ ਹੋਏ ਅੱ.ਤ.ਵਾ.ਦੀ ਹਮਲੇ ‘ਚ 26 ਜਣੇ ਮਾਰੇ ਗਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੈਲਾਨੀ ਸਨ। ਇਹ 2019 ‘ਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ‘ਚ ਸਭ ਤੋਂ ਘਾਤਕ ਹਮਲਾ ਹੈ। ਇੱਕ ਸੀਨੀਅਰ ਅਧਿਕਾਰੀ ਮੁਤਾਬਕ 26 ਮ੍ਰਿਤਕਾਂ ‘ਚ ਦੋ ਵਿਦੇਸ਼ੀ ਅਤੇ ਦੋ ਸਥਾਨਕ ਨਿਵਾਸੀ ਸ਼ਾਮਲ ਹਨ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ (CM Omar Abdullah) ਨੇ ਇਸ ਅੱ.ਤ.ਵਾ.ਦੀ ਹਮਲੇ ਨੂੰ “ਹਾਲ ਹੀ ਦੇ ਸਾਲਾਂ ‘ਚ ਆਮ ਨਾਗਰਿਕਾਂ ‘ਤੇ ਹੋਏ ਕਿਸੇ ਵੀ ਹਮਲੇ ਨਾਲੋਂ ਕਿਤੇ ਵੱਡਾ” ਦੱਸਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਦੌਰੇ ‘ਤੇ ਹਨ।

Read More: ਪਾਕਿਸਤਾਨ ਨੂੰ ਇੱਕ ਹੋਰ ਝਟਕਾ, ਭਾਰਤ ਸਰਕਾਰ ਨੇ ਡਾਕ ਤੇ ਪਾਰਸਲ ਸੇਵਾਵਾਂ ‘ਤੇ ਲਾਈ ਰੋਕ

Scroll to Top