ਜੰਮੂ-ਕਸ਼ਮੀਰ, 24 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ‘ਅਸੀਂ ਇਸ ਘਟਨਾ ਤੋਂ ਪੀੜਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਚਾਹੇ ਉਹ ਸਾਡੇ ਮਹਿਮਾਨ ਹੋਣ, ਛੁੱਟੀਆਂ ਮਨਾਉਣ ਆਏ 25 ਲੋਕ ਹੋਣ ਜਾਂ ਸਾਡਾ ਬਹਾਦਰ ਸਿਪਾਹੀ ਦੂਜਿਆਂ ਨੂੰ ਬਚਾ ਰਿਹਾ ਸੀ।
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ “ਮੈਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਧੰਨਵਾਦੀ ਹਾਂ ਕਿ ਕਠੂਆ ਤੋਂ ਕੁਪਵਾੜਾ ਤੱਕ, ਸ਼ਾਇਦ ਹੀ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਲੋਕ ਆਪਣੀ ਮਰਜ਼ੀ ਨਾਲ ਬਾਹਰ ਨਾ ਨਿਕਲੇ ਹੋਣ”| ਉਨ੍ਹਾਂ ਕਿਹਾ ਕਿ ਮੇਰੀ ਦੇਸ਼ ਦੇ ਬਾਕੀ ਹਿੱਸਿਆਂ ਨੂੰ ਸਿਰਫ਼ ਇੱਕ ਹੀ ਬੇਨਤੀ ਹੈ, ਕਿਰਪਾ ਕਰਕੇ ਕਸ਼ਮੀਰੀਆਂ ਨੂੰ ਦੁਸ਼ਮਣ ਨਾ ਸਮਝਿਆ ਜਾਵੇ, ਅਸੀਂ ਦੋਸ਼ੀ ਨਹੀਂ ਹਾਂ |
ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ ਦੇ ਦੁਸ਼ਮਣ ਨਹੀਂ ਹਨ, ਜੰਮੂ-ਕਸ਼ਮੀਰ ਦੇ ਲੋਕ ਸ਼ਾਂਤੀ ਚਾਹੁੰਦੇ ਹਨ | ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ, ਸੁਰੱਖਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ, ਅਸੀਂ ਉਨ੍ਹਾਂ ਨੂੰ ਸਾਡੇ ਤੋਂ ਜੋ ਵੀ ਮਦਦ ਦੀ ਲੋੜ ਹੈ, ਪ੍ਰਦਾਨ ਕਰਾਂਗੇ | ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਕਦਮ ਚੁੱਕੇ ਹਨ, ਇਹ ਚੰਗੀ ਗੱਲ ਹੈ ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
Read More: Pahalgam Attack News: ਸਾਡੇ ਸੈਲਾਨੀਆਂ ‘ਤੇ ਇਹ ਹਮਲਾ ਇੱਕ ਘਿਣਾਉਣਾ ਕੰਮ: CM ਉਮਰ ਅਬਦੁੱਲਾ