2 ਅਪ੍ਰੈਲ 2025: ਜੰਮੂ-ਕਸ਼ਮੀਰ (Jammu and Kashmir) ‘ਚ ਕੰਟਰੋਲ ਰੇਖਾ ‘ਤੇ ਫੌਜ ਨੇ 4-5 ਪਾਕਿਸਤਾਨੀ ਘੁ.ਸ.ਪੈ.ਠੀ.ਆਂ (Pakistani infiltrators) ਨੂੰ ਮਾਰ ਮੁਕਾਇਆ। ਹਾਲਾਂਕਿ ਇਸ ਬਾਰੇ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਘਟਨਾ ਮੰਗਲਵਾਰ ਸ਼ਾਮ ਪੁੰਛ ‘ਚ ਕੰਟਰੋਲ ਰੇਖਾ ‘ਤੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਅੱਗੇ ਵਾਲੇ ਖੇਤਰ ‘ਚ ਵਾਪਰੀ।
ਐਲਓਸੀ ਦੇ ਨਾਲ ਲੱਗਦੇ ਇਲਾਕੇ ਵਿੱਚ 3 ਸੁਰੰਗ ਧਮਾਕੇ ਹੋਏ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਗੋਲੀਬਾਰੀ ਵੀ ਹੋਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਮੇਂ ਅੱਤਵਾਦੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ। ਜਿਸ ਵਿੱਚ 4 ਤੋਂ 5 ਘੁਸਪੈਠੀਆਂ ਨੂੰ ਮਾਰ ਦਿੱਤਾ ਗਿਆ।
ਫੌਜ ਨੇ ਕਿਹਾ- 1 ਅਪ੍ਰੈਲ ਨੂੰ ਪਾਕਿਸਤਾਨੀ ਫੌਜ (Pakistani fauj) ਨੇ ਐਲਓਸੀ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਕ੍ਰਿਸ਼ਨਾ ਘਾਟੀ ਸੈਕਟਰ ਵਿੱਚ ਸੁਰੰਗ ਧਮਾਕਾ ਹੋਇਆ। ਪਾਕਿਸਤਾਨੀ ਫੌਜ ਨੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ।
ਫੌਜ ਨੇ ਕਿਹਾ- ਸਾਡੇ ਜਵਾਨਾਂ ਨੇ ਗੋਲੀਬਾਰੀ *firing) ਦਾ ਜਵਾਬ ਦਿੱਤਾ। ਸਥਿਤੀ ਕਾਬੂ ਹੇਠ ਹੈ ਅਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਭਾਰਤੀ ਫੌਜ ਨੇ ਐਲਓਸੀ ਦੇ ਨਾਲ ਸ਼ਾਂਤੀ ਬਣਾਈ ਰੱਖਣ ਲਈ 2021 ਦੇ ਡੀਜੀਐਸਐਮਓ ਸਮਝੌਤੇ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ।
ਇੱਥੇ ਕਠੂਆ ਵਿੱਚ ਦੋ ਅੱਤਵਾਦੀਆਂ ਦੀ ਭਾਲ ਵਿੱਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ। ਰਾਜੌਰੀ ਜ਼ਿਲੇ ਦੇ ਸੁੰਦਰਬਨੀ ਦੇ ਸਿਆ ਬਦਰਾਈ ਇਲਾਕੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਇਲਾਕਾ ਸਰਹੱਦ ਦੇ ਨਾਲ ਲੱਗਦਾ ਹੈ। ਜੂਨ 2024 ‘ਚ ਅੱਤਵਾਦੀਆਂ ਨੇ ਇੱਥੇ ਸ਼ਿਵ ਖੋਰੀ ਤੋਂ ਵਾਪਸ ਆ ਰਹੀ ਬੱਸ ‘ਤੇ ਹਮਲਾ ਕੀਤਾ ਸੀ।
Read More: ਫੌਜ ਤੇ ਅੱ.ਤ.ਵਾ.ਦੀ.ਆਂ ਵਿਚਕਾਰ ਤੀਜੇ ਦਿਨ ਵੀ ਮੁਕਾਬਲਾ ਜਾਰੀ, ਸੁਰੱਖਿਆ ਬਲਾਂ ਨੇ ਘੇਰਿਆ ਇਲਾਕਾ