ਜੰਮੂ-ਕਸ਼ਮੀਰ, 22 ਜਨਵਰੀ 2026: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਵੀਰਵਾਰ ਨੂੰ ਇੱਕ ਫੌਜ ਦਾ ਵਾਹਨ 400 ਫੁੱਟ ਡੂੰਘੀ ਖੱਡ ‘ਚ ਡਿੱਗ ਗਿਆ। ਇਸ ਹਾਦਸੇ ‘ਚ 10 ਭਾਰਤੀ ਫੌਜ ਦੇ ਜਵਾਨਾ ਦੀ ਜਾਨ ਚਲੀ ਗਈ, ਜਦੋਂ ਕਿ 11 ਨੂੰ ਊਧਮਪੁਰ ਮਿਲਟਰੀ ਹਸਪਤਾਲ ਲਿਜਾਇਆ। ਇਹ ਹਾਦਸਾ ਭਦਰਵਾਹ-ਚੰਬਾ ਅੰਤਰਰਾਜੀ ਸੜਕ ‘ਤੇ ਖੰਨੀ ਟੌਪ ਨੇੜੇ ਵਾਪਰਿਆ। ਡੋਡਾ ਦੇ ਡਿਪਟੀ ਕਮਿਸ਼ਨਰ ਹਰਵਿੰਦਰ ਸਿੰਘ ਨੇ ਕਿਹਾ ਕਿ ਸੜਕ ‘ਤੇ ਬਰਫ਼ ਪੈਣ ਕਾਰਨ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਇੱਕ ਫੌਜ ਅਧਿਕਾਰੀ ਨੇ ਦੱਸਿਆ ਕਿ ਵਾਹਨ ਡੋਡਾ ਤੋਂ 21 ਫੌਜੀਆਂ ਨੂੰ ਇੱਕ ਉੱਚੀ ਚੌਕੀ ‘ਤੇ ਲੈ ਜਾ ਰਿਹਾ ਸੀ। ਫੌਜ ਨੇ ਅਜੇ ਤੱਕ ਉਨ੍ਹਾਂ ਸੂਬਿਆਂ ਦਾ ਖੁਲਾਸਾ ਨਹੀਂ ਕੀਤਾ ਹੈ ਜਿੱਥੋਂ ਮ੍ਰਿਤਕ ਅਤੇ ਜ਼ਖਮੀ ਸੈਨਿਕ ਸਥਿਤ ਹਨ।
ਭਦਰਵਾਹ-ਚੰਬਾ ਸੜਕ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨੂੰ ਜੋੜਦੀ ਹੈ। ਇਹ ਰਸਤਾ ਉੱਚੇ ਪਹਾੜਾਂ, ਡੂੰਘੀਆਂ ਖੱਡਾਂ ਅਤੇ ਸੰਘਣੇ ਜੰਗਲਾਂ ‘ਚੋਂ ਲੰਘਦਾ ਹੈ। ਸੜਕ ਬਹੁਤ ਤੰਗ ਹੈ ਅਤੇ ਕਈ ਥਾਵਾਂ ‘ਤੇ ਤਿੱਖੇ ਮੋੜ ਹਨ।
ਖੰਨੀ ਟੌਪ ਖੇਤਰ ਜਿੱਥੇ ਹਾਦਸਾ ਹੋਇਆ, ਸਮੁੰਦਰ ਤਲ ਤੋਂ 9,000 ਫੁੱਟ ਉੱਚਾ ਹੈ। ਇੱਥੇ ਮੌਸਮ ਤੇਜ਼ੀ ਨਾਲ ਬਦਲਦਾ ਹੈ ਅਤੇ ਇਹ ਠੰਡਾ ਅਤੇ ਧੁੰਦ ਵਾਲਾ ਹੈ। ਬਰਫ਼ਬਾਰੀ ਤੋਂ ਬਾਅਦ ਇਹ ਰਸਤਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਮਾਰੇ ਗਏ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਮੁੱਖ ਮੰਤਰੀ ਉਮਰ ਅਬਦੁੱਲਾ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਡੋਡਾ ਤੋਂ ਆਈ ਦੁਖਦਾਈ ਖ਼ਬਰ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ।
Read More: Doda Accident News: ਜੰਮੂ-ਕਸ਼ਮੀਰ ਦੇ ਡੋਡਾ ‘ਚ ਭਾਰਤੀ ਫੌਜ ਦਾ ਵਾਹਨ ਡੂੰਘੀ ਖੱਡ ‘ਚ ਡਿੱਗਿਆ




