James Anderson

James Anderson: ਟੈਸਟ ਫਾਰਮੈਟ ‘ਚ 40 ਹਜ਼ਾਰ ਗੇਂਦਾਂ ਸੁੱਟਣ ਵਾਲੇ ਦੁਨੀਆ ਦੇ ਚੌਥੇ ਗੇਂਦਬਾਜ਼ ਬਣੇ ਜੇਮਸ ਐਂਡਰਸਨ

ਚੰਡੀਗੜ੍ਹ, 12 ਜੁਲਾਈ 2024: ਇੰਗਲੈਂਡ ਨੇ ਪਹਿਲੇ ਟੈਸਟ ਮੈਚ ‘ਚ ਵੈਸਟਇੰਡੀਜ਼ ਨੂੰ ਪਾਰੀ ਅਤੇ 114 ਦੌੜਾਂ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਇੰਗਲੈਂਡ ਨੇ ਧਾਕੜ ਗੇਂਦਬਾਜ਼ ਜੇਮਸ ਐਂਡਰਸਨ (James Anderson) ਨੂੰ ਜਿੱਤ ਨਾਲ ਵਿਧਾਈ ਦਿੱਤੀ ।

ਐਂਡਰਸਨ (James Anderson) ਨੇ ਆਪਣੇ ਕਰੀਅਰ ਦਾ 188ਵਾਂ ਮੈਚ ਖੇਡਿਆ ਅਤੇ ਐਂਡਰਸਨ ਨੇ ਵਿਦਾਈ ਟੈਸਟ ਮੈਚ ਵਿੱਚ ਕੁੱਲ ਚਾਰ ਵਿਕਟਾਂ ਲਈਆਂ। ਇਸ ਫਾਰਮੈਟ ‘ਚ ਟੈਸਟ ਕ੍ਰਿਕਟ ‘ਚ 700 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਜੇਮਸ ਐਂਡਰਸਨ ਦੇ ਨਾਂ ‘ਤੇ ਇਕ ਹੋਰ ਖਾਸ ਰਿਕਾਰਡ ਦਰਜ ਹੋ ਗਿਆ ਹੈ | ਐਂਡਰਸਨ ਟੈਸਟ ਫਾਰਮੈਟ ‘ਚ 40,000 ਗੇਂਦਾਂ ਸੁੱਟਣ ਵਾਲੇ ਦੁਨੀਆ ਦੇ ਚੌਥੇ ਗੇਂਦਬਾਜ਼ ਬਣ ਗਏ ਹਨ।

ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ 44039 ਗੇਂਦਾਂ ਸੁੱਟਣ ਦਾ ਰਿਕਾਰਡ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਦੇ ਨਾਂ ਹੈ। ਇਸ ਤੋਂ ਬਾਅਦ ਭਾਰਤ ਦੇ ਅਨਿਲ ਕੁੰਬਲੇ ਹਨ ਜਿਨ੍ਹਾਂ ਨੇ 40850 ਗੇਂਦਾਂ ਸੁੱਟੀਆਂ ਹਨ ਜਦਕਿ ਸ਼ੇਨ ਵਾਰਨ ਨੇ 40705 ਗੇਂਦਾਂ ਸੁੱਟੀਆਂ ਹਨ।

Scroll to Top