ਟੋਕੀਓ : ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ।ਟੋਕੀਓ ਓਲੰਪਿਕ 2020 ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲ ਬਾਅਦ ਜਰਮਨੀ ਖਿਲਾਫ਼ ਕਾਂਸੀ ਤਮਗਾ ਮੁਕਾਬਲੇ ’ਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਕਾਂਸੀ ਤਮਗਾ ਜਿੱਤਿਆਂ।ਇਸ ਸ਼ਾਨਦਾਰ ਜਿੱਤ ਦਾ ਸਿਹਰਾ ਟੀਮ ਦੇ 16 ਖਿਡਾਰੀਆਂ ਦੇ ਸਿਰ ਜਾਂਦਾ ਹੈ, ਜਿਨ੍ਹਾਂ ਨੇ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ 16 ਖਿਡਾਰੀ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹਨ ਤੇ ਇਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਹਰਮਨਪ੍ਰੀਤ ਸਿੰਘ :-ਹਰਮਨਪ੍ਰੀਤ ਸਿੰਘ ਟੀਮ ਇੰਡੀਆ ਦੇ ਸ਼ਾਨਦਾਰ ਡਿਫੈਂਡਰ ਅਤੇ ਪੈਨਲਟੀ ਕਾਰਨਰ ਮਾਹਿਰ ਹਨ । ਹਰਮਨਪ੍ਰੀਤ ਨੇ ਟੋਕੀਓ ਤੋਂ ਪਹਿਲਾਂ ਰੀਓ ਓਲੰਪਿਕਸ ’ਚ ਵੀ ਹਿੱਸਾ ਲਿਆ ਸੀ।25 ਸਾਲਾ ਖਿਡਾਰੀ ਟੀਮ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ। ਦੁਨੀਆ ਨੇ ਹਰਮਨਪ੍ਰੀਤ ਸਿੰਘ ਦੀ ਸ਼ਾਨਦਾਰ ਖੇਡ ਦੇਖੀ, ਉਹਨ੍ਹਾਂ ਨੇ ਪੈਨਲਟੀ ਸ਼ਾਟ ਨੂੰ ਗੋਲ ’ਚ ਤਬਦੀਲ ਕਰ ਦਿੱਤਾ।10 ਸਾਲ ਦੀ ਉਮਰ ’ਚ ਉਹ ਬਹੁਤ ਕਮਜ਼ੋਰ ਸਨ ਪਰ ਉਨ੍ਹਾਂ ਨੇ ਫਿਰ ਵੀ ਮਿਹਨਤ ਕੀਤੀ। ਇਥੋਂ ਤਕ ਉਨ੍ਹਾਂ ਨੇ ਆਪਣੇ ਆਪ ਨੂੰ ਸਰੀਰਕ ਤੌਰ ’ਤੇ ਮਜ਼ਬੂਤ ਬਣਾਇਆਂ ਤੇ ਟੀਮ ਦੇ ਸ਼ਕਤੀਸ਼ਾਲੀ ਡਰੈਗ-ਫਲਿੱਕਰ ਬਣੇ।
ਪੀ. ਆਰ. ਸ਼੍ਰੀਜੇਸ਼ :- ਪੀ. ਆਰ. ਸ਼੍ਰੀਜੇਸ਼ ਭਾਰਤੀ ਟੀਮ ਦੇ ਗੋਲਕੀਪਰ ਸ਼੍ਰੀਜੇਸ਼ ਤੇ ਉਹ ਕੇਰਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਸੀਨੀਅਰ ਟੀਮ ’ਚ ਸ਼ੁਰੂਆਤ ਸਾਲ 2004 ’ਚ ਕੀਤੀ ।ਪੀ. ਆਰ. ਸ਼੍ਰੀਜੇਸ਼ ਨੇ ਦੇਸ਼ ਲਈ ਤਿੰਨ ਓਲੰਪਿਕ, ਤਿੰਨ ਵਿਸ਼ਵ ਕੱਪ, ਤਿੰਨ ਏਸ਼ੀਅਨ ਖੇਡਾਂ ਅਤੇ ਦੋ ਰਾਸ਼ਟਰਮੰਡਲ ਖੇਡਾਂ ਖੇਡੀਆਂ ਹਨ। ਉਨ੍ਹਾਂ ਨੇ ਟੋਕੀਓ ਓਲੰਪਿਕਸ ’ਚ ਟੀਮ ਇੰਡੀਆ ਦੀ ਜਿੱਤ ’ਚ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਵਿਰੋਧੀ ਟੀਮਾਂ ਦੇ ਹਮਲਿਆਂ ਨੂੰ ਸ਼ਾਨਦਾਰ ਢੰਗ ਨਾਲ ਰੋਕਿਆ।
ਰੁਪਿੰਦਰਪਾਲ ਸਿੰਘ :- ਰੁਪਿੰਦਰਪਾਲ ਸਿੰਘ ਟੋਕੀਓ ਓਲੰਪਿਕ ਟੀਮ ਦੇ ਸਭ ਤੋਂ ਤਜਰਬੇਕਾਰ ਖਿਡਾਰੀਆਂ ’ਚੋਂ ਇੱਕ ਹਨ।ਰੁਪਿੰਦਰਪਾਲ ਦੇ ਪਰਿਵਾਰ ‘ਚ ਕਾਫ਼ੀ ਸਾਰੇ ਲੋਕ ਹਾਕੀ ਨਾਲ ਜੁੜੇ ਹੋਏ ਹਨ। ਸਾਲ 2010 ’ਚ ਉਨ੍ਹਾਂ ਨੇ ਸੀਨੀਅਰ ਟੀਮ ’ਚ ਆਪਣੀ ਸ਼ੁਰੂਆਤ ਕੀਤੀ ਸੀ।ਪੈਸੇ ਦੀ ਕਮੀ ਕਰਕੇ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰੁਪਿੰਦਰ ਪੈਸੇ ਬਚਾਉਣ ਲਈ ਸਿਰਫ ਇੱਕ ਵਾਰ ਖਾਣਾ ਖਾਂਦੇ ਸਨ।ਰੁਪਿੰਦਰ ਕਰਕੇ ਉਨ੍ਹਾਂ ਦੇ ਵੱਡੇ ਭਰਾ ਨੇ ਹਾਕੀ ਖੇਡਣੀ ਛੱਡ ਦਿੱਤੀ ਸੀ।
ਸੁਮਿਤ :- ਸੁਮਿਤ ਕਾਫ਼ੀ ਗਰੀਬ ਪਰਿਵਾਰ ਤੋ ਤਾਲੁੱਖ ਰਖਦੇ ਨੇ।ਉਹਨਾਂ ਦ ਪਿਤਾ ਪ੍ਰਤਾਪ ਸਿੰਘ ਇੱਕ ਮਜ਼ਦੂਰ ਹਨ ਅਤੇ ਮਾਂ ਕ੍ਰਿਸ਼ਨਾ ਇੱਕ ਘਰ ਸੰਭਾਲਦੀ ਸਨ।ਸੁਮਿਤ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ।ਸੁਮਿਤ ਨੂੰ ਜੁੱਤੀਆਂ ਦੇ ਲਾਲਚ ‘ਚ ਉਸਦਾ ਭਰਾ ਹਾਕੀ ਅਕੈਡਮੀ ਲੈ ਗਿਆ ਤੇ ਇਥੋਂ ਸਟਾਰ ਖਿਡਾਰੀ ਸੁਮਿਤ ਦੀ ਹਾਕੀ ਖੇਡਣਾ ਸ਼ੁਰੂ ਕੀਤਾ।ਸੁਮਿਤ ਨੇ ਟੀਮ ਇੰਡੀਆ ’ਚ ਸਾਲ 2017 ’ਚ ਅਜ਼ਲਾਨ ਸ਼ਾਹ ਕੱਪ ਨਾਲ ਆਪਣੀ ਸ਼ੁਰੂਆਤ ਕੀਤੀ ਸੀ।ਸੁਮਿਤ ਟੀਮ ਦੇ ਮਿਡਫੀਲਡ ਦਾ ਇੱਕ ਅਹਿਮ ਹਿੱਸਾ ਬਣੇ।
ਵਿਵੇਕ ਸਾਗਰ :- ਵਿਵੇਕ ਸਾਗਰ ਨੇ ਹਾਕੀ ਖੇਡਣ ਕਾਫ਼ੀ ਦੁੱਖ ਸਹਿਣਾ ਪਿਆ।ਉਹਨਾਂ ਨੇ ਜੂਨੀਅਰ ਟੀਮ ’ਚ ਡੈਬਿਊ ਕਰਨ ਤੋਂ ਬਾਅਦ ਬਹੁਤ ਨਾਮ ਕਮਾਇਆ। ਜਿਸ ਤੋਂ ਬਾਅਦ ਸਾਲ 2015 ’ਚ ਅਭਿਆਸ ਦੌਰਾਨ ਉਨ੍ਹਾਂ ਦੀ ਧੌਣ ਦੀ ਹੱਡੀ ਟੁੱਟ ਗਈ ਸੀ। ਇਲਾਜ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦੀਆਂ ਅੰਤੜੀਆਂ ’ਚ ਇੱਕ ਛੇਕ ਹੋ ਗਿਆ ਸੀ । 22 ਦਿਨ ਬਾਅਦ ਵਿਵੇਕ ਜ਼ਿੰਦਗੀ ਦੀ ਜੰਗ ਜਿੱਤ ਗਏ ।ਇਸ ਤੋਂ ਬਾਅਦ ਜੂਨੀਅਰ ਵਿਸ਼ਵ ਕੱਪ ਲਈ ਟੀਮ ’ਉਹਨਾ ਨੂੰ ਚੁਣਿਆ ਗਿਆ।
ਮਨਦੀਪ ਸਿੰਘ :- ਮਨਦੀਪ ਸਿੰਘ ਭਾਰਤੀ ਟੀਮ ਦੇ ਨੌਜਵਾਨ ਖਿਡਾਰੀਆਂ ’ਚੋਂ ਇੱਕ ਹਨ ।ਉਹ ਟੀਮ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਉਹਨਾਂ ਨੂੰ ਜਿਆਦਾ ਪਸੰਦ ਕ੍ਰਿਕਟਰ ਸੀ। ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ।ਜਿਸ ਤੋ ਬਾਅਦ ਮਨਦੀਪ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਟੀਮ ਨੂੰ ਤਮਗਾ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ।
ਮਨਪ੍ਰੀਤ ਸਿੰਘ :- ਮਨਪ੍ਰੀਤ ਸਿੰਘ ‘ਐੱਫ. ਆਈ. ਐੱਚ. ਪਲੇਅਰ ਆਫ਼ ਦਿ ਮੈਚ’ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਉਨ੍ਹਾਂ ਨੇ ਭਾਰਤ ਲਈ 200 ਤੋਂ ਵੱਧ ਮੈਚ ਖੇਡੇ ਹਨ। ਆਰਥਕ ਤੰਗੀ ਕਰਕੇ ਮਨਪ੍ਰੀਤ ਦੇ ਭਰਾਵਾਂ ਨੂੰ ਖੇਡ ਛੱਡਣੀ ਪਈ ਪਰ ਮਨਪ੍ਰੀਤ ਦੀ ਖੇਡ ਜਾਰੀ ਰਹੀ। ਕਪਤਾਨੀ ਦੇ ਨਾਲ ਉਨ੍ਹਾਂ ਨੇ ਮਿਡਫੀਲਡ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਮਨਪ੍ਰੀਤ ਨੂੰ ਕੋਰੋਨਾ ਹੋ ਗਿਆ ਸੀ ਪਰ ਉਨ੍ਹਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਤੇ ਜਲਦੀ ਠੀਕ ਹੋਏ।
ਨੀਲਕਾਂਤ:- ਨੀਲਕਾਂਤ ਨੇ ਬਚਪਨ ਤੋ ਹੀ ਹਾਕੀ ਖੇਡਣ ਦਾ ਫ਼ੈਸਲਾ ਕਰ ਲਿਆ ਸੀ।ਉਹਨਾਂ ਦਾ ਇਹ ਸਫ਼ਰ ਇੰਨਾ ਆਸਾਨ ਵੀ ਨਹੀਂ ਸੀ। ਮਹਿਜ਼ 16 ਸਾਲ ਦੀ ਉਮਰ ’ਚ ਉਨ੍ਹਾਂ ਹਾਕੀ ਘਰ ਛੱਡ ਦਿੱਤਾ ਸੀ।ਉਸੇ ਸਮੇਂ ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ ਖਾਲੀ ਹੱਥ ਵਾਪਸ ਨਹੀਂ ਜਾਣਗੇੇ। ਸਾਲ 2018 ’ਚ ਨੀਲਕਾਂਤ ਨੇ ਸੀਨੀਅਰ ਟੀਮ ਵਿੱਚ ਡੈਬਿਊ ਕੀਤਾ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ।
ਲਲਿਤ ਉਪਾਧਿਆਏ :- ਭਾਰਤੀ ਟੀਮ ਦੇ ਤਜਰਬੇਕਾਰ ਡਿਫੈਂਡਰ ਹਨ ਲਲਿਤ ਉਪਾਧਿਆਏ ।ਉਨ੍ਹਾਂ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਸੀ। ਲਲਿਤ ਉਪਾਧਿਆਏ ’ਤੇ ਝੂਠੇ ਸਟਿੰਗ ਆਪ੍ਰੇਸ਼ਨ ’ਚ ਫੜੇ ਜਾਣ ਤੋਂ ਬਾਅਦ ਪਾਬੰਦੀ ਲਾਈ ਗਈ ਸੀ।ਇੱਕ ਸਮੇਂ ਉਨ੍ਹਾਂ ਨੇ ਹਾਕੀ ਨੂੰ ਸਦਾ ਲਈ ਛੱਡਣ ਦਾ ਮਨ ਬਣਾ ਲਿਆ ਸੀ। ਧਨਰਾਜ ਪਿੱਲੈ ਦੇ ਸਮਝਾਉਣ ਤੋ ਬਾਅਦ ੳੇੁਹਨਾਂ ਨੇ ਖੇਡ ਜਾਰੀ ਰੱਖੀ ।2014 ’ਚ ਸੀਨੀਅਰ ਟੀਮ ’ਚ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ।
ਦਿਲਪ੍ਰੀਤ ਸਿੰਘ :- ਦਿਲਪ੍ਰੀਤ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੰਡਰ-21 ਟੀਮ ਨਾਲ ਕੀਤੀ ਸੀ।ਜਿਸ ਤੋਂ ਬਾਅਦ ਸਾਲ 2018 ‘ਚ ਉਨ੍ਹਾਂ ਨੂੰ ਸੀਨੀਅਰ ਟੀਮ ’ਚ ਜਗ੍ਹਾ ਬਣਾ ਲਈ ।18 ਸਾਲ ਦੀ ਉਮਰ ’ਚ ਉਹਨਾਂ ਨੂੰ ਟੀਮ ਇੰਡੀਆ ‘ਚ ਜਗ੍ਹਾ ਮਿਲੀ। ਰਾਸ਼ਟਰਮੰਡਲ ਖੇਡਾਂ ’ਚ ਮਾਮੂਲੀ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।ਜਿਸ ਤੋ ਬਾਅਦ ਉਹਨਾਂ ਨੇ ਕਾਫ਼ੀ ਮਿਹਨਤ ਕੀਤੀ।
ਸੁਰਿੰਦਰ ਕੁਮਾਰ :-ਸੁਰਿੰਦਰ ਕੁਮਾਰ ਭਾਰਤੀ ਟੀਮ ਦੇ ਸਟਾਰ ਡਿਫੈਂਡਰ ਤੇ ਹਰਿਆਨਾ ਦੇ ਨਿਵਾਸੀ ਹਨ। ਸਾਲ 2013 ਸੁਰਿੰਦਰ ਕੁਮਾਰ ਨੇ ਟੀਮ ‘ਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਓਲੰਪਿਕ ਅਤੇ ਏਸ਼ੀਅਨ ਖੇਡਾਂ ’ਚ ਵੀ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਸੁਰਿੰਦਰ ਕਦੇ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਿਆ।
ਸ਼ਮਸ਼ੇਰ ਸਿੰਘ :- ਭਾਰਤੀ ਟੀਮ ਦੇ ਫਾਰਵਰਡ ਖਿਡਾਰੀ ਹਨ ਸ਼ਮਸ਼ੇਰ ਸਿੰਘ।ਸਾਲ 1997 ’ਚ ਜਨਮੇ ਇਸ 23 ਸਾਲਾ ਖਿਡਾਰੀ ਨੇ ਸਾਲ 2019 ’ਚ ਭਾਰਤੀ ਟੀਮ ’ਚ ਡੈਬਿਊ ਕੀਤਾ ਸੀ। ਮਹਿਜ਼ 11 ਸਾਲ ਦੀ ਉਮਰ ’ਚ ਸ਼ਮਸ਼ੇਰ ਸਿੰਘ ਜਲੰਧਰ ਆ ਗਏ, ਜਿੱਥੇ ਉਨ੍ਹਾਂ ਨੂੰ ਸੁਰਜੀਤ ਸਿੰਘ ਅਕੈਡਮੀ ’ਚ ਖੇਡਣ ਦਾ ਮੌਕਾ ਮਿਿਲਆ। ਉਨ੍ਹਾਂ ਨੇ ਉੱਥੇ ਛੇ ਸਾਲਾਂ ਲਈ ਹੲਕੀ ਸਿੱਖੀ। ਸ਼ਮਸ਼ੇਰ ਚਾਹੁੰਦਾ ਸੀ ਉਹ ਕਿਸੇ ਤਰ੍ਹਾਂ ਰਾਸ਼ਟਰੀ ਖੇਡ ਨੂੰ ਅਪਣਾਵੇ ਤਾਂਕਿ ਉਨ੍ਹਾਂ ਨੂੰ ਕੋਈ ਸਰਕਾਰੀ ਨੌਕਰੀ ਮਿਲ ਸਕੇ ਅਤੇ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਉਨ੍ਹਾਂ ਨੇ 2019 ’ਚ ਓਲੰਪਿਕ ਟੈਸਟ ਈਵੈਂਟ ਨਾਲ ਟੀਮ ਇੰਡੀਆ ’ਚ ਡੈਬਿਊ ਕੀਤਾ ਤੇ ਟੋਕੀਓ ਦੀ ਟਿਕਟ ਲੈਣ ’ਚ ਸਹਾਇਤਾ ਕੀਤੀ।
ਬੀਰੇਂਦਰ ਲਾਕੜਾ :- ਭਾਰਤੀ ਟੀਮ ਨੂੰ ਕਾਂਸੀ ਤਮਗਾ ਦਿਵਾਉਣ ਲਈ ਬੀਰੇਂਦਰ ਲਾਕੜਾ ਕਾਫ਼ੀ ਮਹੱਤਵਪੂਰਨ ਸਾਬਤ ਹੋਏ। ਲਾਕੜਾ ਨੂੰ 2016 ’ਚ ਗੋਡੇ ’ਤੇ ਸੱਟ ਲੱਗੀ ਸੀ ਤੇ ਇਸ ਕਾਰਨ ਉਹ ਓਲੰਪਿਕ ਵਿੱਚ ਟੀਮ ਦਾ ਹਿੱਸਾ ਨਹੀਂ ਬਣ ਸਕੇ। ਸੱਟ ਕਾਰਨ ਅੱਠ ਮਹੀਨੇ ਬਾਹਰ ਰਹਿਣ ਤੋਂ ਬਾਅਦ ਲਾਕੜਾ ਨੇ ਟੀਮ ‘ਚ ਵਾਪਸੀ ਕੀਤੀ । ਉਨ੍ਹਾਂ ਦਾ ਦਮ ਟੋਕੀਓ ਓਲੰਪਿਕਸ ’ਚ ਦੇਖਣ ਨੂੰ ਮਿਲਿਆ।
ਹਾਰਦਿਕ ਸਿੰਘ :- ਹਾਰਦਿਕ ਸਿੰਘ ਨੇ ਭਾਰਤ ਲਈ ਖੇਡਣ ਦਾ ਆਪਣਾ ਸੁਫ਼ਨਾ ਲੱਗਭਗ ਤਿਆਗ ਦਿੱਤਾ ਸੀ ਤੇ ਉਹ ਡੱਚ ਲੀਗ ’ਚ ਕਲੱਬ ਕਰੀਅਰ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਰਿਸ਼ਤੇਦਾਰ ਸਾਬਕਾ ਡਰੈਗ-ਫਲਿੱਕਰ ਜੁਗਰਾਜ ਸਿੰਘ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਹਾਰਦਿਕ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਤੋਂ ਆਇਆ ਹੈ, ਜਿਸ ਦੇ ਖੂਨ ’ਚ ਹਾਕੀ ਹੈ ਪਰ ਉੱਚ ਪੱਧਰ ’ਤੇ ਸੀਮਤ ਮੌਕਿਆਂ ਨੇ ਉਸ ਨੂੰ ਨਿਰਾਸ਼ ਕਰ ਦਿੱਤਾ ਸੀ। ਹਾਲਾਂਕਿ, ਉਸ ਨੇ ਓਲੰਪਿਕ ’ਚ ਇੱਕ ਸ਼ਾਨਦਾਰ ਖੇਡ ਦਿਖਾਈ ਅਤੇ ਵੱਡੀ ਸਫਲਤਾ ਪ੍ਰਾਪਤ ਕਰਨ ’ਚ ਸਫਲ ਰਿਹੇ।
ਅਮਿਤ ਰੋਹਿਦਾਸ :- ਅਮਿਤ ਰੋਹਿਦਾਸ ਭਾਰਤੀ ਹਾਕੀ ਟੀਮ ਦੇ ਅਹਿਮ ਖਿਡਾਰੀ ਹਨ। ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਡੰਡਿਆਂ ਨੂੰ ਹਾਕੀ ਬਣਾ ਕੇ ਖੇਡਦੇ ਸੀ। ਉਨ੍ਹਾਂ ਦੇ ਪਿੰਡ ’ਚ ਵੀ ਹਾਕੀ ਦੇ ਮੈਚ ਹੋਇਆ ਕਰਦੇ ਸਨ। ਇਨ੍ਹਾਂ ਮੈਚਾਂ ’ਚ ਇਨਾਮ ਵਜੋਂ ਬੱਕਰੀ ਦਿੱਤੀ ਜਾਂਦੀ ਸੀ। ਅਮਿਤ ਨੇ ਸਦਾ ਇਹ ਮਹਿਸੂਸ ਕੀਤਾ ਕਿ ਹਾਕੀ ਸਿਰਫ ਉਸ ਦੇ ਵਰਗੇ ਲੋਕਾਂ ਲਈ ਇੱਕ ਖੇਡ ਨਹੀਂ ਹੈ ਬਲਕਿ ਇਹ ਆਰਥਿਕ ਸਥਿਤੀ ਨੂੰ ਬਦਲਣ ਦਾ ਇੱਕ ਜ਼ਰੀਆ ਬਣ ਸਕਦਾ। ਇਹ ਸੋਚ ਉਸ ਨੂੰ ਟੀਮ ਇੰਡੀਆ ’ਚ ਲੈ ਕੇ ਆਈ। ਉਨ੍ਹਾਂ ਸਭ ਤੋਂ ਪਹਿਲਾਂ ਅੰਡਰ-18 ਏਸ਼ੀਅਨ ਕੱਪ ’ਚ ਭਾਰਤ ਦੀ ਅਗਵਾਈ ਕੀਤੀ। ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੇ ਟੂਰਨਾਮੈਂਟ ’ਚ 7 ਗੋਲ ਦਾਗੇ।
ਗੁਰਜੰਟ ਸਿੰਘ :- ਗੁਰਜੰਟ ਸਿੰਘ ਲਈ ਇਹ ਯਾਤਰਾ ਕਾਫ਼ੀ ਮੁਸ਼ਿਕਲ ਰਹੀ। ਉਨ੍ਹਾਂ ਦੇ ਪਰਿਵਾਰ ਤੇ ਪਿੰਡ ‘ਚ ਕਿਸੇ ਨੇ ਹਾਕੀ ਨਹੀਂ ਖੇਡੀ। ਉਨ੍ਹਾਂ ਨੇ ਆਪਣੇ ਚਚੇਰੇ ਭਰਾਵਾਂ ਨੂੰ ਦੇਖ ਕੇ ਹਾਕੀ ਖੇਡਣੀ ਸਿੱਖੀ ਅਤੇ ਫਿਰ ਜੂਨੀਅਰ ਟੀਮ ’ਚ ਜਗ੍ਹਾ ਬਣਾਈ।ਜਿਸ ਤੋ ਬਾਅਦ ਵਿਸ਼ਵ ਚੈਂਪੀਅਨ ਬਣਨ ਵਾਲੀ ਸੀਨੀਅਰ ਟੀਮ ਤੱਕ ਪਹੁੰਚ ਗਏ। 2016 ‘ਚ ਵੀ ਉਹ ਜੂਨੀਅਰ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ।ਭਾਰਤ ਦੇ ਸਾਬਕਾ ਕੋਚ ਹਰਿੰਦਰ ਸਿੰਘ ਦਾ ਮੰਨਣਾ ਹੈ ਕਿ ਗੁਰਜੰਟ ਟੀਮ ’ਚ ਸਾਕਾਰਾਤਮਕ ਮਾਹੌਲ ਬਣਾਈ ਰੱਖਦੇ ਹਨ, ਜੋ ਟੀਮ ਦੇ ਬਾਕੀ ਖਿਡਾਰੀਆਂ ਦੀ ਵੀ ਮਦਦ ਕਰਦੇ ਹਨ।