ਜਲੰਧਰ ਦੀ ਧੀ ਨੇ ਇਟਲੀ ‘ਚ ਚਮਕਾਇਆ ਮਾਪਿਆਂ ਦਾ ਨਾਂ, ਇਟਾਲੀਅਨ ਨੇਵੀ ‘ਚ ਹੋਈ ਭਰਤੀ

ਮਨਰੂਪ ਕੌਰ

ਜਲੰਧਰ, 01 ਫਰਵਰੀ 2023: ਇਟਲੀ ਦੇ ਵਿਚੈਂਸਾ ਨੇੜਲੇ ਸ਼ਹਿਰ ਕਿਆਂਪੋ ਵਿਖੇ ਰਹਿੰਦੇ ਇਕ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਮਨਰੂਪ ਕੌਰ ਨੇ ਇਟਾਲੀਅਨ ਨੇਵੀ ਵਿੱਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਭਾਰਤ ਦਾ ਨਾਂ ਚਮਕਾਇਆ ਹੈ। ਮਨਰੂਪ ਕੌਰ ਜਲੰਧਰ ਜ਼ਿਲ੍ਹੇ ਦੇ ਭੰਗਾਲਾ ਪਿੰਡ ਨਾਲ ਸਬੰਧ ਰੱਖਦੀ ਹੈ। ਪਿਤਾ ਭੁਪਿੰਦਰ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦੀ ਧੀ ਮਨਰੂਪ ਕੌਰ ਨੇ ਇਟਾਲੀਅਨ ਜਲ ਸੈਨਾ ਵਿੱਚ ਭਰਤੀ ਹੋਣ ਦੇ ਮੰਤਵ ਦੇ ਨਾਲ ਪਿਛਲੇ ਸਾਲ ਇਟਲੀ ਦੇ ਡਿਫੈਂਸ ਮੰਤਰਾਲਾ ਵੱਲੋਂ ਜਾਰੀ ਜਲ ਸੈਨਿਕਾਂ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਸੀ।

ਪ੍ਰੀਖਿਆ ਦੌਰਾਨ ਉਸ ਨੇ ਅਨੇਕਾਂ ਕਠਿਨ ਸਵਾਲਾਂ ਦੇ ਜਵਾਬ ਦਿੰਦੇ ਹੋਏ ਲਿਖਤੀ ਪ੍ਰੀਖਿਆ ਵਿੱਚੋਂ 82 ਫ਼ੀਸਦੀ ਅੰਕ ਹਾਸਲ ਕਰਕੇ ਪਹਿਲੇ ਦਾਅਵੇਦਾਰਾਂ ਵਿੱਚ ਥਾਂ ਬਣਾਈ। ਇਸ ਉਪਰੰਤ ਮਨਰੂਪ ਕੌਰ ਨੇ ਆਪਣੇ ਰੋਜ਼ਾਨਾ ਅਭਿਆਸ ਦੀ ਬਦੌਲਤ ਫਿਜ਼ੀਕਲ ਪ੍ਰੀਖਿਆ ਵਿੱਚ ਵੀ ਸਾਰੇ ਟਰਾਇਲਾਂ ਨੂੰ ਬਾਖੂਬੀ ਪਾਰ ਕਰਦਿਆਂ ਇਟਾਲੀਅਨ ਜਲ ਸੈਨਿਕ ਬਣਨ ਦੇ ਆਪਣੇ ਸੁਫ਼ਨੇ ਨੂੰ ਵਾਸਤਵਿਕ ਰੂਪ ਵਿੱਚ ਸਾਕਾਰ ਕੀਤਾ। ਇਟਲੀ ਦੇ ਸਰਦੇਨੀਆ ਰਾਜ ਵਿੱਚ ਸਥਿਤ ਇਟਾਲੀਅਨ ਨੇਵੀ ਦੇ ਮਾਦੇਲੇਨਾ ਕੋਚਿੰਗ ਸੈਂਟਰ ਤੋਂ 5 ਹਫ਼ਤਿਆਂ ਦੀ ਬਕਾਇਦਾ ਸਿਖਲਾਈ ਲੈਣ ਉਪਰੰਤ ਹੁਣ ਮਨਰੂਪ ਕੌਰ ਮੋਨਫਲਕੋਨੇ (ਗੋਰੀਸੀਆ) ਵਿਖੇ ਇਟਾਲੀਅਨ ਜਲ ਸੈਨਾ ਦਾ ਹਿੱਸਾ ਬਣ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਖੇ ਉਨ੍ਹਾਂ ਦੇ ਜੱਦੀ ਪਿੰਡ ਭੰਗਾਲਾ ਵਿਖੇ ਰਹਿ ਰਹੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿItalian Navyਲਿਆ। ਮਨਰੂਪ ਕੌਰ ਦੀ ਦਾਦੀ ਬਲਵੀਰ ਕੌਰ ਅਤੇ ਤਾਈਂ ਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੇ ਸਾਡੇ ਪਰਿਵਾਰ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਕੀਤਾ ਹੈ।

ਮਨਰੂਪ ਕੌਰ ਤੀਸਰੀ ਜਮਾਤ ਵਿੱਚ ਪੜ੍ਹਦੀ ਸੀ ਜਦੋਂ ਉਹ ਆਪਣੇ ਭਰਾ ਪ੍ਰਿਤਪਾਲ ਸਿੰਘ ਸਮੇਤ ਪਰਿਵਾਰ ਇਟਲੀ ਚਲੀ ਗਈ ਸੀ। ਜਿੱਥੇ ਉਸਨੇ ਆਪਣੀ ਪੜ੍ਹਾਈ ਮੁਕੰਮਲ ਕਰਕੇ ਇਟਲੀ ਪੁਲਿਸ ਵਿਚ ਨੌਕਰੀ ਪ੍ਰਾਪਤ ਕੀਤੀ। ਇਟਾਲੀਅਨ ਨੇਵੀ ਦਾ ਦੋ ਵਾਰ ਟੈੱਸਟ ਦਿੱਤਾ ਪਰ ਸਫਲਤਾ ਨਹੀਂ ਮਿਲੀ ਆਖਰ ਤੀਜੀ ਵਾਰ ਉਸਨੇ ਇਹ ਟੈਸਟ ਪਾਸ ਕਰਕੇ ਅਪਣਾ ਸੁਪਨਾ ਪੂਰਾ ਕੀਤਾ ਹੈ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।