Thieves

ਜਲੰਧਰ: ਚੋਰਾਂ ਨੇ ਘਰ ‘ਚ ਵੜ ਕੇ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਕੀਤੀ ਲੁੱਟ

ਜਲੰਧਰ , 5 ਫਰਵਰੀ, 2024: ਜਲੰਧਰ ‘ਚ ਚੋਰਾਂ (Thieves) ਵੱਲੋਂ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦਰਅਸਲ ਮਾਮਲਾ ਜਲੰਧਰ ਦੇ ਨਿਊ ਸ਼ੀਤਲ ਨਗਰ ਦਾ ਹੈ, ਜਿੱਥੇ ਚੋਰਾਂ ਵੱਲੋਂ ਤਕਰੀਬਨ 6 ਵਜੇ ਦੇ ਕਰੀਬ ਗਨ ਪੁਆਇੰਟ ‘ਤੇ ਲੱਖਾਂ ਰੁਪਏ ਦੀ ਲੁੱਟ ਕੀਤੀ ਹੈ |

ਗੱਲਬਾਤ ਦੌਰਾਨ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਵੇਰੇ 6 ਵਜੇ ਤੜਕੇ ਦੋ ਚੋਰ ਘਰ ਦੇ ਵਿੱਚ ਆਏ, ਜਿਨਾਂ ਵੱਲੋਂ ਪਹਿਲਾਂ ਦਰਵਾਜਾ ਖੜਕਾਇਆ ਗਿਆ ਤੇ ਜਦੋਂ ਉਹਨਾਂ ਵੱਲੋਂ ਬੂਹਾ ਖੋਲ੍ਹਿਆ ‘ਤੇ ਉਹਨਾਂ ਨੇ ਚੋਰਾਂ ਨੇ ਸਾਨੂੰ ਗੰਨ ਪੁਆਇੰਟ ਉੱਤੇ ਲੈ ਲਿਆ ਅਤੇ ਜਿਸ ਜਗ੍ਹਾ ਦੇ ਉੱਤੇ ਪੈਸੇ ਰੱਖੇ ਸੀ ਉਸੀ ਜਗ੍ਹਾ ‘ਤੇ ਜਾ ਕੇ ਉਹ ਕਹਿਣ ਲੱਗੇ ਕਿ ਜੋ ਵੀ ਤੇਰੇ ਕੋਲ ਪੈਸਾ ਹੈ, ਉਹ ਸਾਨੂੰ ਦੇ ਦੇਵੇ |

ਪੀੜਤ ਨੇ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਹਨਾਂ (Thieves) ਨੇ ਮੇਰੀ ਬੇਟੀ ਨੂੰ ਗਨ ਪੁਆਇੰਟ ‘ਤੇ ਲੈ ਲਿਆ | ਜਿਸ ਤੋਂ ਬਾਅਦ ਮੈਨੂੰ ਮਜ਼ਬੂਰਨ ਅਲਮਾਰੀ ਦੀਆਂ ਚਾਬੀਆਂ ਦੇਣੀਆਂ ਪਈਆਂ ਤੇ ਲੁਟੇਰੇ 12 ਲੱਖ ਦੇ ਕਰੀਬ ਕੈਸ਼ ਲੈ ਕੇ ਫਰਾਰ ਹੋ ਗਏ | ਹਾਲਾਂਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਕਈ ਵਾਰ ਫੋਨ ਕੀਤਾ ਪਰ ਪੁਲਿਸ ਕਾਫ਼ੀ ਦੇਰੀ ਨਾਲ ਪਹੁੰਚੀ | ਉੱਥੇ ਹੀ ਜਦੋਂ ਪੁਲਿਸ ਵਾਰਦਾਤ ਵਾਲੀ ਥਾਂ ‘ਤੇ ਪਹੁੰਚੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਜਾਂਚ ਪੜਤਾਲ ਕਰਕੇ ਚੋਰਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇਗਾ |

Scroll to Top