ਚੰਡੀਗੜ੍ਹ, 11 ਸਤੰਬਰ 2024: ਜਲੰਧਰ (Jalandhar) ਦੇ ਬਸਤੀ ਬਾਵਾ ਖੇਲ ਦੇ ਤਾਰਾ ਸਿੰਘ ਐਵੀਨਿਊ ‘ਚ ਬਾਈਕ ਸਵਾਰ ਲੁਟੇਰਿਆਂ ਨੇ ਘਰ ‘ਚ ਵੜ ਕੇ ਅੰਦਰ ਬੈਠੇ ਵਿਅਕਤੀ ਤੋਂ ਫ਼ੋਨ ਖੋਹ ਕੇ ਫਰਾਰ ਹੋ ਗਏ | ਚੋਰੀ ਦੀ ਘਟਨਾ ਦਾ ਸੀਸੀਟੀਵੀ ਫੁਟੇਜ਼ ਸਾਹਮਣੇ ਆਇਆ ਹੈ, ਜਿਸ ਵਿੱਚ ਬਾਈਕ ਸਵਾਰ ਲੁਟੇਰੇ ਲੁੱਟ-ਖੋਹ ਕਰਦੇ ਨਜ਼ਰ ਆ ਰਹੇ ਹਨ।
ਪੀੜਤ ਵਿਅਕਤੀ ਦੀ ਲੱਤ ਦਾ ਆਪਰੇਸ਼ਨ ਹੋਇਆ ਹੈ ਅਤੇ ਉਸਦੀ ਲੱਤ ‘ਚ ਰੋਡ ਪਈ ਹੋਈ ਸੀ | ਜਿਸਦਾ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਹ ਘਟਨਾ ਸੋਮਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ | ਪੀੜਤ ਆਪਣੇ ਘਰ ਦੇ ਅੰਦਰ ਵਰਾਂਡੇ ‘ਚ ਕੁਰਸੀ ‘ਤੇ ਬੈਠਾ ਸੀ। ਇਸ ਦੌਰਾਨ ਬਾਈਕ ਸਵਾਰ ਲੁਟੇਰਿਆਂ ਨੇ ਆਪਣੀ ਬਾਈਕ ਸਾਈਡ ‘ਤੇ ਖੜ੍ਹੀ ਕਰ ਦਿੱਤੀ ਅਤੇ ਇਕ ਲੁਟੇਰੇ ਘਰ ਦੇ ਅੰਦਰ ਵੜ ਗਏ।
ਜਿਵੇਂ ਹੀ ਦੋਸ਼ੀ ਉੱਥੇ ਪਹੁੰਚਿਆ, ਉਸਨੇ ਪਹਿਲਾਂ ਪੀੜਤ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਉਥੋਂ ਵਾਪਸ ਚਲਾ ਗਿਆ। ਮੁੜ ਵਾਪਸ ਆ ਕੇ ਲੁਟੇਰਾ ਫੋਨ ਖੋਹ ਕੇ ਫਰਾਰ ਹੋ ਗਿਆ | ਇੱਕ ਲੁਟੇਰਾ ਬਾਈਕ ਤੇ ਦੂਜਾ ਪੈਦਲ ਹੀ ਗਲੀ ਵਿੱਚ ਦਾਖਲ ਹੋਇਆ ਸੀ | ਘਟਨਾ ਦੀ ਸੀਸੀਟੀਵੀ ਕੈਮਰੇ ਦੇ ਆਧਾਰ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।