ਨਾਜਾਇਜ਼ ਸ਼ਰਾਬ

ਜਲੰਧਰ ਦਿਹਾਤੀ ਪੁਲਿਸ ਦੀ ਸਤਲੁਜ ਦਰਿਆ ਨਾਜਾਇਜ਼ ਸ਼ਰਾਬ ਦੀਆਂ ਭੱਠੀਆਂ ‘ਤੇ ਛਾਪੇਮਾਰੀ

ਜਲੰਧਰ, 16 ਮਈ 2025: ਜਲੰਧਰ ਦਿਹਾਤੀ ਪੁਲਿਸ ਨੇ ਸਤਲੁਜ ਦਰਿਆ ਦੇ ਕੰਢੇ ਸ਼ਾਹਕੋਟ ਨੇੜੇ ਆਪ੍ਰੇਸ਼ਨ ਕਾਸੋ ਤਹਿਤ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ। ਇਸ ਸਬੰਧੀ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਬ ਡਿਵੀਜ਼ਨ ਸ਼ਾਹਕੋਟ ‘ਚ ਨਸ਼ਾ ਤਸਕਰਾਂ ਵਿਰੁੱਧ ਇੱਕ ਵਿਸ਼ੇਸ਼ ਕੈਸੋ ਆਪ੍ਰੇਸ਼ਨ ਚਲਾਇਆ ਸੀ।

ਇਸ ਕਾਰਵਾਈ ਦੀ ਅਗਵਾਈ ਐਸਪੀ ਸਰਬਜੀਤ ਸਿੰਘ ਰਾਏ ਨੇ ਕੀਤੀ। ਐਸਪੀ ਰਾਏ ਦੀ ਨਿਗਰਾਨੀ ਹੇਠ ਸ਼ਾਹਕੋਟ ਖੇਤਰ ਦੇ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਸ਼ਾਹਕੋਟ ਅਤੇ ਮਹਿਤਪੁਰ ਥਾਣਿਆਂ ਦੀ ਪੁਲਿਸ ਦੇ ਸਹਿਯੋਗ ਨਾਲ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਦੋਵਾਂ ਥਾਣਿਆਂ ‘ਚ ਕੁੱਲ 9 ਐਫ.ਆਈ.ਆਰ ਦਰਜ ਕੀਤੀਆਂ ਸਨ।

ਐਸਐਸਪੀ ਹਰਵਿੰਦਰ ਸਿੰਘ ਵਿਰਕ ਮੁਤਾਬਕ ਸ਼ਾਹਕੋਟ ਥਾਣੇ ‘ਚ 05 ਮਾਮਲੇ ਦਰਜ ਕੀਤੇ ਗਏ ਸਨ। ਜਿਸ ‘ਚ 05 ਚੱਲ ਰਹੀਆਂ ਕੱਚੀ ਸ਼ਰਾਬ ਦੀਆਂ ਭੱਠੀਆਂ, 2600 ਲੀਟਰ ਲਾਹਣ ਅਤੇ 1,18,000 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ । ਇਨ੍ਹਾਂ ਮਾਮਲਿਆਂ ਦੇ ਮੁਲਜ਼ਮ ਅਜੇ ਵੀ ਅਣਪਛਾਤੇ ਹਨ।

ਮਹਿਤਪੁਰ ਪੁਲਿਸ ਸਟੇਸ਼ਨ ‘ਚ 04 ਮਾਮਲੇ ਦਰਜ ਕੀਤੇ ਗਏ ਸਨ। ਇਸ ਸਮੇਂ ਦੌਰਾਨ, 4,91,250 ਮਿਲੀਲੀਟਰ ਨਾਜਾਇਜ਼ ਸ਼ਰਾਬ ਅਤੇ 23,000 ਰੁਪਏ ਨਕਦੀ ਬਰਾਮਦ ਕੀਤੀ ਗਈ। ਜਿੱਥੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਗੈਰ-ਕਾਨੂੰਨੀ ਵਪਾਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਬਿਨਾਂ ਕਿਸੇ ਡਰ ਦੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ 112 ਹੈਲਪਲਾਈਨ ‘ਤੇ ਦੇਣ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

Read More: 2,240 ਲੀਟਰ ਨਾਜਾਇਜ਼ ENA ਜ਼ਬਤ ਕਰਕੇ ਨਕਲੀ ਸ਼ਰਾਬ ਦਾ ਵੱਡਾ ਹਾਦਸਾ ਟਲਿਆ: ਹਰਪਾਲ ਸਿੰਘ ਚੀਮਾ

Scroll to Top