July 4, 2024 8:18 pm
Jalandhar rural police

Punjab News: ਜਲੰਧਰ ਦਿਹਾਤੀ ਪੁਲਿਸ ਵੱਲੋਂ ਪੰਜ ਬਦਮਾਸ਼ ਅਸਲੇ ਸਣੇ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜ਼ਾਮ

ਚੰਡੀਗੜ੍ਹ, 29 ਜੂਨ 2024: ਜਲੰਧਰ ਦਿਹਾਤੀ ਪੁਲਿਸ (Jalandhar rural police) ਨੇ ਅੱਜ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ | ਪੁਲਿਸ ਮੁਤਾਬਕ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਨੇ ਇਨ੍ਹਾਂ ਦੇ ਕੋਲੋਂ 4 ਪਿਸਤੌਲ, 8 ਜਿੰਦਾ ਕਾਰਤੂਸ, ਮੈਗਜ਼ੀਨ, 1 ਪਿਸਤੌਲ, ਦੇਸੀ ਕੱਟਾ 315 ਬਰਾਮਦ ਕੀਤਾ ਹੈ ।

ਪੁਲਿਸ (Jalandhar rural police) ਦਾ ਕਹਿਣਾ ਹੈ ਕਿ ਫੜੇ ਗਏ ਪੰਜ ਮੁਲਜ਼ਮ ਅਮਰੀਕਾ ਸਥਿਤ ਬਦਮਾਸ਼ ਸੋਨੂੰ ਖੱਤਰੀ ਅਤੇ ਸੋਰਵ ਗੁੱਜਰ ਗੈਂਗ ਦੇ ਸੰਪਰਕ ‘ਚ ਸਨ । ਪੁਲਿਸ ਮੁਤਾਬਕ ਇਨ੍ਹਾਂ ਨੂੰ ਹੁਸ਼ਿਆਰਪੁਰ ਅਤੇ ਆਦਮਪੁਰ ‘ਚ ਆਪਣੇ ਵਿਰੋਧੀ ਗਿਰੋਹ ਦੇ ਕਾਰਕੁਨਾਂ ਨੂੰ ਮਾਰਨਾ ਦਾ ਕੰਮ ਦਿੱਤਾ ਗਿਆ ਸੀ । ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ |

ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਵਾਸੀ ਹੁਸ਼ਿਆਰਪੁਰ, ਜਸਵਿੰਦਰ ਸਿੰਘ ਉਰਫ਼ ਕਾਲਾ ਵਾਸੀ ਆਦਮਪੁਰ, ਬਲਜੀਤ ਸਿੰਘ ਉਰਫ਼ ਗੋਰਾ ਪੁੱਤਰ ਬਹਾਦਰ ਸਿੰਘ ਵਾਸੀ ਕਾਲੜਾ ਥਾਣਾ ਆਦਮਪੁਰ, ਚੰਦਰ ਸ਼ੇਖਰ ਉਰਫ ਪੰਡਿਤ ਪੁੱਤਰ ਦੇਸ ਰਾਜ ਵਾਸੀ, ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਸੁੱਚਾ ਉਰਫ਼ ਗਿੰਦੂ ਪੁੱਤਰ ਹਰਮੇਸ਼ ਲਾਲ ਵਾਸੀ ਨਸੀਰਾਬਾਦ, ਕਪੂਰਥਲਾ ਵਜੋਂ ਹੋਈ ਹੈ |