ਚੰਡੀਗ੍ਹੜ, 17 ਨਵੰਬਰ 2023: ਪੰਜਾਬ ਦੇ ਜਲੰਧਰ ਦੇ ਕੰਪਨੀ ਬਾਗ ਚੌਕ ਨੇੜੇ ਸਥਿਤ ਰਵੀ ਜਵੈਲਰਜ਼ ਦੇ ਸ਼ੋਅਰੂਮ ‘ਚ ਲੁਟੇਰਿਆਂ (Robbers) ਨੇ ਬੰਦੂਕ ਦੀ ਨੋਕ ‘ਤੇ ਸੋਨੇ ਦੀਆਂ ਪੰਜ ਚੇਨੀਆਂ ਲੁੱਟ ਲਈਆਂ ਅਤੇ ਉੱਥੋਂ ਫਰਾਰ ਹੋ ਗਏ। ਗਹਿਣਿਆਂ ਦਾ ਕੁੱਲ ਵਜ਼ਨ ਕਰੀਬ 35 ਗ੍ਰਾਮ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 4 ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ ਸਟਾਫ਼ ਦੀ ਟੀਮ ਮੌਕੇ ‘ਤੇ ਪਹੁੰਚ ਗਈ | ਪੁਲਿਸ ਨੇ ਹੁਣ ਸ਼ੋਅਰੂਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ।
ਪੀੜਤ ਜੌਹਰੀ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਨੌਜਵਾਨ ਗ੍ਰਾਹਕ ਬਣ ਕੇ ਦੁਕਾਨ ਅੰਦਰ ਆਏ ਸਨ। ਲੁਟੇਰਿਆਂ ਨੇ ਆਉਂਦਿਆਂ ਹੀ ਸੋਨੇ ਦੀ ਚੇਨ ਦਿਖਾਉਣ ਲਈ ਕਿਹਾ। ਪੀੜਤ ਦੁਕਾਨਦਾਰ ਨੇ ਮੁਲਜ਼ਮਾਂ ਨੂੰ ਸੋਨੇ ਦੀਆਂ 5 ਚੇਨੀਆਂ ਦਿਖਾਈਆਂ। ਲੁਟੇਰਿਆਂ (Robbers) ਪੰਜਾਂ ਨੂੰ ਪਸੰਦ ਕੀਤਾ, ਜਿਸ ਦਾ ਬਿੱਲ ਕਰੀਬ 2.40 ਲੱਖ ਰੁਪਏ ਸੀ।
ਜਦੋਂ ਪੀੜਤ ਨੇ ਪੈਸੇ ਮੰਗੇ ਤਾਂ ਮੁਲਜ਼ਮ ਨੇ 50 ਹਜ਼ਾਰ ਰੁਪਏ ਦੇ ਦਿੱਤੇ। ਜਦੋਂ ਪੀੜਤ ਨੇ ਬਾਕੀ ਪੈਸੇ ਮੰਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਾਕੀ ਪੈਸਿਆਂ ਲਈ ਕਾਰਡ ਸਵਾਈਪ ਕਰੇਗਾ। ਜਦੋਂ ਪੀੜਤ ਨੇ ਸਵਾਈਪਿੰਗ ਮਸ਼ੀਨ ਨੂੰ ਹਿਲਾਇਆ ਤਾਂ ਲੁਟੇਰਿਆਂ ਨੇ ਹਥਿਆਰ ਕੱਢ ਲਿਆ।
ਜਿਸ ਤੋਂ ਬਾਅਦ ਮੁਲਜ਼ਮ ਪੀੜਤ ਨੂੰ ਦਿੱਤੇ 5 ਸੋਨੇ ਦੀਆਂ ਚੇਨੀਆਂ ਅਤੇ 50 ਹਜ਼ਾਰ ਰੁਪਏ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਤਿੰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।