ਚੰਡੀਗੜ੍ਹ, 14 ਫਰਵਰੀ 2024: ਜਲੰਧਰ ਪੁਲਿਸ ਕਮਿਸ਼ਨਰ ਖੁਦ ਠੱਗਾਂ (cyber thugs) ਦਾ ਸ਼ਿਕਾਰ ਹੋ ਗਏ ਹਨ, ਸਾਈਬਰ ਠੱਗਾਂ ਨੇ ਉਸਦੀ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਕਈ ਜਣਿਆਂ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਾਈਬਰ ਠੱਗਾਂ (cyber thugs) ਵੱਲੋਂ ਪੰਜਾਬ ਦੇ ਜਲੰਧਰ ਦੇ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਦੀ ਫਰਜ਼ੀ ਫੇਸਬੁੱਕ ਆਈਡੀ ਬਣਾਈ ਗਈ ਹੈ। ਠੱਗਾਂ ਨੇ ਲੁਧਿਆਣਾ ਵਿੱਚ ਕਈ ਜਣਿਆਂ ਨੂੰ ਸੰਦੇਸ਼ ਭੇਜੇ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਹ ਫੇਸਬੁੱਕ ਆਈਡੀ ਫਰਜ਼ੀ ਹੈ। ਆਈਡੀ ਬਣਾਉਣ ਵਾਲੇ ਵਿਅਕਤੀ ਖ਼ਿਲਾਫ਼ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ।
ਜਨਵਰੀ 19, 2025 8:31 ਪੂਃ ਦੁਃ