ਚੰਡੀਗੜ੍ਹ, 18 ਦਸੰਬਰ 2024: ਜਲੰਧਰ (Jalandhar) ਦੇ ਆਦਮਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਾਣਜੇ ਦੀ ਕੁੱਟਮਾਰ ਕੀਤੀ | ਇਸ ਤੋਂ ਬਾਅਦ ਉਕਤ ਨੌਜਵਾਨ ਦ ਜਾਨ ਚਲੀ ਗਈ | ਇਸ ਘਟਨਾ ‘ਤੇ ਵਿਧਾਇਕ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ । ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਜਲੰਧਰ ਦੇ ਐਸਐਸਪੀ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਾਮਲੇ ‘ਚ ਪੁਲਿਸ (Jalandhar Police) ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਤਲ ‘ਚ ਵਰਤਿਆ ਗਿਆ ਬੇਸਬਾਲ ਬੈਟ ਵੀ ਬਰਾਮਦ ਕਰ ਲਿਆ ਹੈ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਣ ਦੇ ਨਾਲ ਹੀ ਪੁਲਿਸ ਨੇ ਵਿਧਾਇਕ ਦੇ ਭਤੀਜੇ ਦੇ ਨਾਲ ਮੌਜੂਦ ਦੋ ਹੋਰ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ। ਦੱਸਿਆ ਜਾ ਰਿਹਾ ਹੈ ਕਿ 8 ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਮਾਮੂਲੀ ਗੱਲ ਨੂੰ ਲੈ ਕੇ ਤਕਰਾਰ ਇੰਨੀ ਵੱਧ ਗਈ ਕਿ 7-8 ਬਦਮਾਸ਼ਾਂ ਨੇ ਸੰਨੀ ਦਾ ਕਤਲ ਕਰ ਦਿੱਤਾ ਅਤੇ ਦੋ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ |
ਨੌਜਵਾਨਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਪਹਿਲਾਂ ਮੁਲਜ਼ਮਾਂ ਨੇ ਸੰਨੀ ਨੂੰ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ। ਇਸ ਤੋਂ ਬਾਅਦ ਇਕ ਬਦਮਾਸ਼ ਬਾਹਰ ਖੜ੍ਹੀ ਸਕਾਰਪੀਓ ਗੱਡੀ ‘ਚੋਂ ਬੇਸਬਾਲ ਬੈਟ ਲੈ ਆਇਆ। ਫਿਰ ਉਨ੍ਹਾਂ ਨੇ ਸੰਨੀ ਨੂੰ ਬੇਸਬਾਲ ਬੈਟ ਨਾਲ ਕੁੱਟਿਆ। ਜਦੋਂ ਅਸੀਂ ਉਸ ਨੂੰ ਬਚਾਉਣ ਗਏ ਤਾਂ ਮੁਲਜ਼ਮਾਂ ਨੇ ਸਾਡੀ ਵੀ ਕੁੱਟਮਾਰ ਕੀਤੀ |
Read More: Punjab News: ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਠੇਕੇਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ