ਚੰਡੀਗੜ੍ਹ, 19 ਮਾਰਚ 2024: ਜਲੰਧਰ ਨਗਰ ਨਿਗਮ (Jalandhar Municipal Corporation) ਦੇ ਬਿਲਡਿੰਗ ਵਿਭਾਗ ਵੱਲੋਂ ਨਾਜਾਇਜ਼ ਕਾਲੋਨੀਆਂ ਵਿਰੁੱਧ ਕਾਰਵਾਈ ਕੀਤੀ ਗਈ। ਮੰਗਲਵਾਰ ਨੂੰ ਏਟੀਪੀ ਸੁਖਦੇਵ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਅਲੀਪੁਰ, ਜਲੰਧਰ ਐਵੀਨਿਊ ਐਕਸਟੈਨਸ਼ਨ ਵਿੱਚ ਬਣ ਰਹੀ ਨਾਜਾਇਜ਼ ਕਲੋਨੀ ਨੂੰ ਢਾਹ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਦੋਵਾਂ ਕਲੋਨੀਆਂ ਨੂੰ ਨੋਟਿਸ ਦਿੱਤੇ ਗਏ ਸਨ ਪਰ ਫਿਰ ਵੀ ਉਸਾਰੀ ਦਾ ਕੰਮ ਬੰਦ ਨਹੀਂ ਹੋਇਆ। ਜਿਸ ਕਾਰਨ ਅੱਜ ਢਾਹੁਣ ਦੀ ਕਾਰਵਾਈ ਕੀਤੀ ਗਈ।
ਬਿਲਡਿੰਗ ਵਿਭਾਗ ਦੇ ਏ.ਟੀ.ਪੀ.-1 ਸੁਖਦੇਵ ਵਿਸ਼ਿਸ਼ਟ ਨੇ ਦੱਸਿਆ ਕਿ ਨਗਰ ਨਿਗਮ (Jalandhar Municipal Corporation) ਦੇ ਕਮਿਸ਼ਨਰ ਗੌਤਮ ਜੈਨ ਨੇ ਸ਼ਹਿਰ ਵਿੱਚ ਹੋ ਰਹੇ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਸਖ਼ਤ ਹਦਾਇਤਾਂ ਦਿੱਤੀਆਂ ਸਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਗਲਵਾਰ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਕਿਸ਼ੋਰ ਨੇ ਸਭ ਤੋਂ ਪਹਿਲਾਂ ਅਲੀਪੁਰ ਸਥਿਤ ਆਜ਼ਾਦ ਕਾਲੋਨੀ ‘ਤੇ ਕਾਰਵਾਈ ਕੀਤੀ। ਨਗਰ ਨਿਗਮ ਨੇ ਕਰੀਬ ਤਿੰਨ ਏਕੜ ਵਿੱਚ ਬਣੀ ਕਲੋਨੀ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ।