ਜਲੰਧਰ , 04 ਸਤੰਬਰ 2025: ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ ਹੋਏ ਸਨ। ਵਿਧਾਇਕ ਨੂੰ ਹਾਈ ਕੋਰਟ ਤੋਂ ਨਿਯਮਤ ਜ਼ਮਾਨਤ ਮਿਲ ਗਈ ਸੀ, ਪਰ ਹੁਣ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਵਿਧਾਇਕ ਅਰੋੜਾ ਖਿਲਾਫ਼ ਜਬਰਨ ਵਸੂਲੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਰਮਨ ਅਰੋੜਾ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਪੁਲਿਸ ਨੂੰ 3 ਦਿਨਾਂ ਦੀ ਹਿਰਾਸਤ ਮਿਲ ਗਈ ਹੈ। ਇਸ ਮਾਮਲੇ ‘ਚ ਪੀੜਤ ਨੇ ਦੋਸ਼ ਲਗਾਇਆ ਕਿ ਵਿਧਾਇਕ ਨੇ ਉਨ੍ਹਾਂ ਨੂੰ ਧਮਕੀ ਦੇ ਕੇ ਉਨ੍ਹਾਂ ਤੋਂ ਪੈਸੇ ਵਸੂਲੇ ਸਨ।
ਜਿਕਰਯੋਗ ਹੈ ਕਿ ਵਿਧਾਇਕ ਰਮਨ ਅਰੋੜਾ ਦੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਨੇ ਉਦਯੋਗਪਤੀ ਨਿਤਿਨ ਕੋਹਲੀ ਨੂੰ ਕੇਂਦਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਸੀ, ਜਿਸ ਤੋਂ ਬਾਅਦ ਚਰਚਾ ਸੀ ਕਿ ਕੇਂਦਰੀ ਹਲਕੇ ‘ਚ ਜ਼ਿਮਨੀ ਚੋਣਾਂ ਹੋ ਸਕਦੀਆਂ ਹਨ, ਪਰ ਅਰੋੜਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਇਸ ਤੋਂ ਬਾਅਦ, ਹੁਣ ਅਗਸਤ ਦੇ ਅੰਤ ‘ਚ ਵਿਧਾਇਕ ਵਿਰੁੱਧ ਇੱਕ ਨਵੀਂ ਸ਼ਿਕਾਇਤ ਦਰਜ ਹੋਈ ਹੈ|
ਵਿਧਾਇਕ ਅਰੋੜਾ ਨੂੰ ਨਾਭਾ ਜੇਲ੍ਹ ‘ਚ ਬੰਦ ਕੀਤਾ ਗਿਆ ਸੀ। ਅੱਜ ਵਿਧਾਇਕ ਅਰੋੜਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਹੈ। ਪੁਲਿਸ ਨੇ ਪੁੱਛਗਿੱਛ ਲਈ ਦਲੀਲਾਂ ਦੇ ਕੇ ਅਦਾਲਤ ਤੋਂ ਅਰੋੜਾ ਦਾ 3 ਦਿਨ ਦਾ ਰਿਮਾਂਡ ਪ੍ਰਾਪਤ ਕੀਤਾ ਹੈ |
Read More: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ MLA ਰਮਨ ਅਰੋੜਾ ਨੂੰ ਦਿੱਤੀ ਜ਼ਮਾਨਤ